ਪੰਜਾਬ ‘ਚ ਖਿਡਾਰੀਆਂ ਨੂੰ ਨੌਕਰੀਆਂ ਮਿਲਣ ਤੋਂ ਬਾਅਦ ਤਜਿੰਦਰ ਪਾਲ ਨੇ ਕੀਤਾ ਵੱਡਾ ਖੁਲਾਸਾ, ਸੁਣੋ ਕੀ ਕਿਹਾ?

| Edited By: Isha Sharma

Feb 05, 2024 | 4:10 PM

ਸੀਐੱਮ ਭਗਵੰਤ ਮਾਨ ਨੇ 11 ਖਿਡਾਰੀਆਂ ਜਿਨ੍ਹਾਂ ਵਿੱਚੋਂ 9 ਖਿਡਾਰੀ ਹਾਕੀ ਦੇ, ਇੱਕ ਸ਼ਾਟ ਪੁੱਟ ਅਤੇ ਇੱਕ ਕ੍ਰਿਕਟ ਦੇ ਖਿਡਾਰੀਆਂ ਨੂੰ PCS ਅਤੇ PPS ਦੀ ਭਰਤੀ ਲਈ ਨਿਯੁਕਤੀ ਪੱਤਰ ਵੰਡੇ ਹਨ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਪੀ.ਪੀ.ਐਸ ਵਿੱਚ ਨਿਯੁਕਤ ਹੋਏ ਖਿਡਾਰੀਆਂ ਵਿੱਚੋਂ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ,ਸ਼ਮਸ਼ੇਰ ਸਿੰਘ,ਵਰੁਣ ਕੁਮਾਰ ਅਤੇ ਦਿਲਪ੍ਰੀਤ (ਹਾਕੀ ਤੋਂ) ਅਤੇ ਹਰਮਨਪ੍ਰੀਤ ਕੌਰ( ਕ੍ਰਿਕਟ) ਅਤੇ ਤੇਜਿੰਦਰ ਤੂਰ (ਸ਼ਾਟ ਪੁੱਟ) ਸ਼ਾਮਲ ਹਨ ਅਤੇ ਚਾਰ ਹਾਕੀ ਖਿਡਾਰੀਆਂ ਨੂੰ ਪੀ.ਸੀ.ਐਸ ਨਿਯੁਕਤ ਕੀਤਾ ਗਿਆ ਹੈ।

Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਸੀ.ਐਸ ਅਤੇ ਪੀ.ਪੀ.ਐਸ ਦੀਆਂ ਅਸਾਮੀਆਂ ਲਈ 11 ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਨ੍ਹਾਂ ਖਿਡਾਰੀਆਂ ਨੇ 40 ਸਾਲਾਂ ਬਾਅਦ ਕ੍ਰਿਕਟ ਅਤੇ ਸ਼ਾਟ ਪੁੱਟ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਬਹੁਤ ਖ਼ਾਸ ਅਤੇ ਇਤਿਹਾਸਕ ਮੌਕਾ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ਵਿੱਚ ਨਵੇਂ ਆਡੀਟੋਰੀਅਮ ਦਾ ਉਦਘਾਟਨ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਦੇਸ਼ ਅਤੇ ਸੂਬੇ ਵਿੱਚ ਇਸ ਖੇਡ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ ਹੈ।