ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?

| Edited By: Isha Sharma

Dec 16, 2024 | 6:52 PM

ਇਸ ਬੈਠਕ ਚ ਪ੍ਰਿਅੰਕਾ ਗਾਂਧੀ ਨੇ ਫਲਸਤੀਨ ਲਈ ਆਪਣਾ ਸਮਰਥਨ ਸਪੱਸ਼ਟ ਤੌਰ ਤੇ ਦਿਖਾਇਆ ਸੀ। ਉਨ੍ਹਾਂ ਨੇ ਆਜ਼ਾਦੀ ਦੀ ਪ੍ਰਾਪਤੀ ਲਈ ਫਲਸਤੀਨੀ ਲੋਕਾਂ ਦੇ ਸੰਘਰਸ਼ ਲਈ ਆਪਣਾ ਸਮਰਥਨ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਫਲਸਤੀਨ ਦੇ ਹਿੱਤਾਂ ਲਈ ਜੀਅ ਰਹੋ ਹਨ ਅਤੇ ਇਸ ਦੇ ਨਿਆਂ ਵਿੱਚ ਵਿਸ਼ਵਾਸ ਰੱਖਦੇ ਹਨ।

ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਫਲਸਤੀਨ ਪ੍ਰੇਮ ਇੱਕ ਵਾਰ ਫਿਰ ਦਿਖਾਈ ਦਿੱਤਾ ਹੈ। ਪ੍ਰਿਅੰਕਾ ਗਾਂਧੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਦੇ ਬੈਗ ਉੱਤੇ ਫਲਸਤੀਨ ਲਿਖਿਆ ਹੋਇਆ ਹੈ। ਇਸ ਬੈਗ ਰਾਹੀਂ ਪ੍ਰਿਅੰਕਾ ਗਾਂਧੀ ਨੇ ਇੱਕ ਵਾਰ ਫਿਰ ਫਲਸਤੀਨ ਨੂੰ ਲੈ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਫਲਸਤੀਨ ਦੇ ਸਮਰਥਨ ਵਿੱਚ ਨਜ਼ਰ ਆਏ ਹਨ।ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਅੰਕਾ ਗਾਂਧੀ ਨੇ ਫਲਸਤੀਨ ਦਾ ਸਮਰਥਨ ਕੀਤਾ ਹੈ।