ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਕੀਤੀ ਜਾਰੀ

| Edited By: Ramandeep Singh

Feb 28, 2024 | 9:23 PM IST

ਮਹਾਰਾਸ਼ਟਰ ਦੇ ਯਵਤਮਾਲ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਇਕ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹਾਂ। ਇਸ ਲਈ ਪਿਛਲੇ 10 ਸਾਲਾਂ ਵਿੱਚ ਜੋ ਕੁਝ ਵੀ ਕੀਤਾ ਗਿਆ, ਉਹ ਆਉਣ ਵਾਲੇ 25 ਸਾਲਾਂ ਦੀ ਨੀਂਹ ਹੈ।

ਮਹਾਰਾਸ਼ਟਰ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕੀਤਾ। ਮਹਾਰਾਸ਼ਟਰ ਦੇ ਯਵਤਮਾਲ ‘ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਇਕ ਮਿਸ਼ਨ ਲੈ ਕੇ ਚੱਲੇ ਹਾਂ। ਇਸ ਲਈ ਪਿਛਲੇ 10 ਸਾਲਾਂ ਵਿੱਚ ਜੋ ਕੁਝ ਵੀ ਕੀਤਾ ਗਿਆ, ਉਹ ਆਉਣ ਵਾਲੇ 25 ਸਾਲਾਂ ਦੀ ਨੀਂਹ ਹੈ। ਮੈਂ ਭਾਰਤ ਦੇ ਹਰ ਕੋਨੇ ਨੂੰ ਵਿਕਸਤ ਕਰਨ ਦਾ ਸੰਕਲਪ ਲਿਆ ਹੈ। ਇਸ ਸੰਕਲਪ ਦੀ ਪੂਰਤੀ ਲਈ ਸਰੀਰ ਦਾ ਹਰ ਕਣ ਅਤੇ ਜੀਵਨ ਦਾ ਹਰ ਪਲ ਆਪ ਸਭ ਦੀ ਸੇਵਾ ਲਈ ਸਮਰਪਿਤ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਵੀ ਜਾਰੀ ਕੀਤੀ। ਵੀਡੀਓ ਦੇਖੋ