J&K: ਊਧਮਪੁਰ ‘ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?

| Edited By: Isha Sharma

Apr 12, 2024 | 5:58 PM

ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਜੰਮੂ-ਕਸ਼ਮੀਰ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੋਂ ਦੇ ਲੋਕਾਂ ਦਾ ਮਨ ਬਦਲ ਗਿਆ। ਪੀਐਮ ਮੋਦੀ ਨੇ ਕਿਹਾ ਕਿ ਅੱਤਵਾਦ, ਵੱਖਵਾਦ, ਪੱਥਰਬਾਜ਼ੀ, ਗੋਲੀਬਾਰੀ ਇਹ ਹੁਣ ਚੋਣ ਮੁੱਦੇ ਨਹੀਂ ਰਹੇ ਹਨ। ਪਹਿਲਾਂ ਮਾਤਾ ਵੈਸ਼ਨੋ ਦੇਵੀ ਯਾਤਰਾ ਹੋਵੇ ਜਾਂ ਅਮਰਨਾਥ ਯਾਤਰਾ, ਇਸ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਸੰਚਾਲਿਤ ਕੀਤਾ ਜਾਵੇ ਇਸ ਬਾਰੇ ਚਿੰਤਾ ਹੁੰਦੀ ਸੀ। ਪਰ ਅੱਜ ਸਥਿਤੀ ਵੱਖਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਪਾਰਟੀਆਂ ਤੇ ਤਿੱਖੇ ਹਮਲੇ ਕੀਤੇ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੀਆਂ 60 ਸਾਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ। ਸਾਡੀ ਸਰਕਾਰ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ। ਮੈਂ ਕਿਹਾ ਸੀ ਮੇਰੇ ਤੇ ਭਰੋਸਾ ਕਰੋ ਮੈਂ ਸਮੱਸਿਆਵਾਂ ਦਾ ਹੱਲ ਕਰਾਂਗਾ। ਅਸੀਂ ਇਹ ਕੀਤਾ ਅਤੇ ਅਜਿਹਾ ਕਰਕੇ ਵੀ ਦਿਖਾਇਆ। ਪੀਐਮ ਮੋਦੀ ਨੇ ਕਿਹਾ ਕਿ ਅੱਤਵਾਦ, ਵੱਖਵਾਦ ਅਤੇ ਪੱਥਰਬਾਜ਼ੀ ਹੁਣ ਮੁੱਦੇ ਨਹੀਂ ਰਹੇ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਲਈ ਇੱਥੇ ਧਾਰਾ 370 ਦੀ ਕੰਧ ਖੜ੍ਹੀ ਕੀਤੀ ਸੀ। ਅਸੀਂ ਕੰਧ 370 ਨੂੰ ਢਾਹ ਦਿੱਤਾ। 370 ਦਾ ਮਲਬਾ ਵੀ ਜ਼ਮੀਨ ਵਿੱਚ ਦੱਬ ਦਿੱਤਾ। ਕਾਂਗਰਸ ਨੇ ਧਾਰਾ 370 ਨੂੰ ਲੈ ਕੇ ਭੰਬਲਭੂਸਾ ਪੈਦਾ ਕਰ ਦਿੱਤਾ ਸੀ। ਧਾਰਾ 370 ਦੇ ਸਮਰਥਕਾਂ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨੇ ਰੱਦ ਕਰ ਦਿੱਤਾ ਸੀ।