ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
ਪਠਾਨਕੋਟ ਦੇ ਡਾਕ ਵਿਭਾਗ ਵੱਲੋਂ ਰੱਖੜੀ ਮੌਕੇ ਕੀਤਾ ਗਿਆ ਵਿਸ਼ੇਸ਼ ਉਪਰਾਲਾ

ਪਠਾਨਕੋਟ ਦੇ ਡਾਕ ਵਿਭਾਗ ਵੱਲੋਂ ਰੱਖੜੀ ਮੌਕੇ ਕੀਤਾ ਗਿਆ ਵਿਸ਼ੇਸ਼ ਉਪਰਾਲਾ

isha-sharma
Isha Sharma | Published: 27 Aug 2023 18:17 PM IST

ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ਡਾਕ ਵਿਭਾਗ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਵਿਭਾਗ ਨੇ ਰੱਖੜੀ ਅਤੇ ਤੋਹਫ਼ੇ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ੇ ਤਿਆਰ ਕੀਤੇ ਹਨ ਜੋ ਕਿ ਵਾਟਰ ਪਰੂਫ ਹੈ।

ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪਠਾਨਕੋਟ ਦੇ ਡਾਕ ਵਿਭਾਗ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਡਾਕ ਵਿਭਾਗ ਵੱਲੋਂ ਰੱਖੜੀ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ੇ ਤਿਆਰ ਕੀਤੇ ਗਏ ਹਨ ਅਤੇ ਤੋਹਫ਼ੇ ਭੇਜਣ ਲਈ ਖ਼ਾਸ ਡੱਬਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਡਾਕ ਵਿਭਾਗ ਦੇ ਇਸ ਉਪਰਾਲੇ ਨਾਲ ਭੈਣਾਂ ਦੇਸ਼-ਵਿਦੇਸ਼ ਵਿੱਚ ਆਪਣੇ ਭਰਾਵਾਂ ਨੂੰ ਸੁਰੱਖਿਅਤ ਰੱਖੜੀ ਆਸਾਨੀ ਨਾਲ ਭੇਜ ਸਕਣਗੀਆਂ। ਕਿਉਂਕਿ ਇਹ ਲਿਫਾਫਾ ਅਤੇ ਡੱਬਾ ਵੀ ਵਾਟਰ ਪਰੂਫ਼ ਹੈ। ਇਸ ਸਬੰਧੀ ਡਾਕਖਾਨੇ ਵਿੱਚ ਪਹੁੰਚੀਆਂ ਭੈਣਾਂ ਨੇ ਵਿਭਾਗ ਦੇ ਇਸ ਕਦਮ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਸ਼ਲਾਘਾਯੋਗ ਕਦਮ ਹੈ। ਇਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਘੱਟ ਹੈ।