ਪੰਜਾਬ ‘ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ

| Edited By: Kusum Chopra

| May 13, 2024 | 5:01 PM

ਪੰਜਾਬੀ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਸਰਕਾਰ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਸਸਕਾਰ ਲੁਧਿਆਣਾ ਵਿੱਥੇ ਕੀਤਾ ਗਿਆ ਹੈ ਜਿਸ ਚ ਵੱਡੀ ਗਿਣਤੀ ਚ ਉਨ੍ਹਾਂ ਨੂੰ ਚਾਹੁਣ ਵਾਲੇ ਪਹੁੰਚੇ ਹਨ। ਇਸ ਮੌਕੇ ਸਿਆਸਤ, ਲਿਖਾਰੀ ਅਤੇ ਅਦਾਕਾਰੀ ਜਗਤ ਤੇ ਵੱਡੇ ਚਿਹਰੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹਨ।

ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਚ ਸੁਰਜੀਤ ਪਾਤਰ ਨੂੰ ਅੱਜ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਨੂੰ ਆਖਰੀ ਸਲਾਮ ਦੇਣ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਬਹੁਤ ਹੀ ਭਾਵੁਕ ਨਜ਼ਰ ਆਏ। ਮੀਡੀਆ ਨਾਲ ਗੱਲ ਕਰਨ ਦੌਰਾਨ ਉਹ ਖੁਦ ਤੇ ਕਾਬੂ ਨਹੀਂ ਰੱਖ ਪਾਏ ਅਤੇ ਕੈਮਰਿਆਂ ਦੇ ਸਾਹਮਣੇ ਹੀ ਰੋਣ ਲੱਗ ਪਾਏ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁਣਾ ਹੋ ਗਿਆ। ਪੰਜਾਬੀ ਮਾਂ ਬੋਲੀ ਦਾ ਮਾਣ-ਮੱਤਾ, ਲਾਡਲਾ ਪੁੱਤ ਸੁਰਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆ ਛੱਡ ਕੇ ਚਲਾ ਗਿਆ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਪਾਤਰ ਐਵਾਰਡ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ, ਮੈਂ ਆਪਣੇ ਸਾਰੇ ਭਾਸ਼ਣਾਂ ਵਿੱਚ ਉਨ੍ਹਾਂ ਦੇ ਸ਼ੇਰ ਜ਼ਰੂਰ ਬੋਲਦਾ ਸੀ। ਅੱਜ ਮੇਰੇ ਕੋਲ ਸ਼ਬਦ ਨਹੀਂ ਰਹੇ। ਸੀਐੱਮ ਮਾਨ ਨੇ ਇਸ ਦੌਰਾਨ ਉਨ੍ਹਾਂ ਦੀਆਂ ਗੱਲਾਂ ਨੂੰ ਯਾਦ ਕਰਦਿਆ ਕਿਹਾ ਕਿ ਉਹ ਅਕਸਰ ਕਿਹਾ ਕਰਦੇ ਸਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਪੰਜਾਬੀ ਭਾਸ਼ਾ ਨਹੀਂ ਹੈ, ਕੀ ਤੁਸੀਂ ਇਸ ਲਈ ਕੰਮ ਕਰੋਗੇ। ਮੈਂ ਉਨ੍ਹਾਂ ਨੂੰ ਕਿਹਾ ਸੀ ਕੀ ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਪਾਤਰ ਜੀ ਦੀ ਯਾਦ ਵਿੱਚ ਮੇਰੇ ਕੋਲ ਜੋ ਵੀ ਉਨ੍ਹਾਂ ਦੇ ਸ਼ਾਇਰ ਮਿੱਤਰਾਂ-ਦੋਸਤਾਂ ਵੱਲੋਂ ਮੰਗ ਆਵੇਗੀ, ਉਸਨੂੰ ਪੂਰਾ ਕੀਤਾ ਜਾਵੇਗਾ। ਇਨ੍ਹਾਂ ਦੇ ਨਾਮ ਦੇ ਕੁਝ ਵੀ ਕਰਨਾ ਮਤਲਬ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਹੈ।

Published on: May 13, 2024 04:55 PM