ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ ‘ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਇਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ। ਸ਼ੌਰਿਆ ਏਅਰਲਾਈਨਜ਼ ਦਾ ਜਹਾਜ਼ ਰਨਵੇ 'ਤੇ ਕ੍ਰੈਸ਼ ਹੋ ਗਿਆ ਅਤੇ ਅੱਗ ਲੱਗ ਗਈ। 18 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦਾ ਸਪੱਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ। ਸ਼ੌਰਿਆ ਏਅਰਲਾਈਨਜ਼ ਦਾ ਜਹਾਜ਼ ਰਨਵੇ 'ਤੇ ਫਿਸਲ ਗਿਆ ਅਤੇ ਅੱਗ ਲੱਗ ਗਈ। ਪੋਖਰਾ ਜਾ ਰਹੇ ਇਸ ਜਹਾਜ਼ 'ਚ 19 ਯਾਤਰੀ ਸਵਾਰ ਸਨ।
ਨੇਪਾਲ ਦੇ ਕਾਠਮਾਂਡੂ ਦੇ ਤ੍ਰਿਭੁਵਨ ਹਵਾਈ ਅੱਡੇ ‘ਤੇ ਉਡਾਣ ਭਰਦੇ ਸਮੇਂ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸ਼ੌਰਿਆ ਏਅਰਲਾਈਨਜ਼ ਦਾ ਜਹਾਜ਼ ਰਨਵੇ ‘ਤੇ ਕ੍ਰੈਸ਼ ਹੋ ਗਿਆ ਅਤੇ ਅੱਗ ਲੱਗ ਗਈ। ਪੋਖਰਾ ਜਾ ਰਹੇ ਇਸ ਜਹਾਜ਼ ‘ਚ 19 ਯਾਤਰੀ ਸਵਾਰ ਸਨ। ਇਸ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ। ਪਾਇਲਟ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਹਸਪਤਾਲ ਭੇਜ ਦਿੱਤਾ ਗਿਆ। ਬਚਾਅ ਕਾਰਜ ਦੌਰਾਨ ਬਚਾਅ ਟੀਮ ਨੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ ਅਤੇ ਕਈ ਕਿਲੋਮੀਟਰ ਦੂਰ ਤੱਕ ਧੂੰਆਂ ਸਾਫ ਦੇਖਿਆ ਜਾ ਸਕਦਾ ਹੈ।