ਭਾਰਤ ਪਹੁੰਚੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੋਈ ਤਮਗਾ ਨਹੀਂ ਜਿੱਤ ਸਕੀ। ਇਸ ਦੇ ਬਾਵਜੂਦ ਉਸ ਦਾ ਸੋਨ ਤਗਮਾ ਜੇਤੂ ਵਾਂਗ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੇ ਪਿੰਡ ਬਲਾਲੀ ਦੇ ਖੇਡ ਸਟੇਡੀਅਮ ਵਿੱਚ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਪੈਰਿਸ ਓਲੰਪਿਕ ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਵਿਨੇਸ਼ ਫੋਗਾਟ ਭਾਰਤ ਪਹੁੰਚ ਗਈ ਹੈ। ਉਹ ਸਵੇਰੇ 10.52 ਤੇ ਦਿੱਲੀ ਹਵਾਈ ਅੱਡੇ ਤੇ ਉਤਰੇ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਦੇ ਸਵਾਗਤ ਲਈ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ, ਜਿਸ ਦੇ ਤਹਿਤ ਉਹ ਦਵਾਰਕਾ ਐਕਸਪ੍ਰੈਸ ਵੇਅ ਤੋਂ ਹਰਿਆਣਾ ਦੇ ਚਰਖੀ ਦਾਦਰੀ ਦੇ ਬਲਾਲੀ ਪਿੰਡ ਤੱਕ ਰੋਡ ਸ਼ੋਅ ਕਰੇਗੀ। ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਰੂਟ ਮੈਪ ਤਿਆਰ ਕੀਤਾ ਗਿਆ ਹੈ। ਸ਼ਾਮ ਤੱਕ ਉਹ ਆਪਣੇ ਪਿੰਡ ਪਹੁੰਚ ਜਾਵੇਗੀ, ਜਿੱਥੇ ਉਸ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਵਿਨੇਸ਼ ਦੇ ਸਵਾਗਤ ਲਈ ਬਲਾਲੀ ਚ ਲੱਡੂ ਸਮੇਤ ਕਈ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ। ਖ਼ਰਾਬ ਮੌਸਮ ਦੇ ਮੱਦੇਨਜ਼ਰ ਪਿੰਡ ਵਿੱਚ ਮੀਂਹ ਤੋਂ ਬਚਾਅ ਲਈ ਟੈਂਟ ਲਾਏ ਗਏ ਹਨ।