ਹਿੰਦ-ਪਾਕਿ ਦੋਸਤੀ ਮੰਚ ਵਲੌ ਅਮਨ-ਸ਼ਾਂਤੀ ਦਾ ਸੁਨੇਹਾ
ਹਿੰਦ ਪਾਕਿ ਦੋਸਤੀ ਮੰਚ ਦੇ ਆਗੂਆਂ ਨੇ ਦਸਿਆ ਕਿ ਬੀਤੇ 28 ਸਾਲ ਤੋ ਦੌਵੇ ਦੇਸ਼ਾ ਦੇ ਅਜਾਦੀ ਦਿਹਾੜੇ ਮੌਕੇ 14 ਅਗਸਤ ਦੀ ਰਾਤ ਅਸੀ ਅਟਾਰੀ ਵਾਹਗਾ ਸਰਹੱਦ ਤੇ ਮੋਮਬੱਤੀਆਂ ਜਗਾ ਦੋਵੇ ਦੇਸ਼ਾ ਦੀ ਅਵਾਮ ਨੂੰ ਅਮਨ ਸਾਂਤੀ ਦਾ ਸੁਨੇਹਾ ਦੇਣ ਪਹੁੰਚਦੇ ਹਾਂ।
ਭਾਰਤ ਅੱਜ ਆਪਣਾ 77ਵਾਂ ਆਜ਼ਾਦੀ ਦਿਹਾੜਾ ਮਨ ਰਿਹਾ ਹੈ, ਇਹ ਆਜ਼ਾਦੀ ਦਿਹਾੜਾ ਥੋੜਾ ਵੱਖਰਾ ਹੈ, ਪਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਵੀ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ, ਉਥੇ ਹੀ ਪਾਕਿਸਤਾਨ ਗਈ ਅੰਜੂ ਵੀ 14 ਅਗਸਤ ਯਾਨੀ ਕਿ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ‘ਚ ਸੀ। ਕੁਝ ਸਾਲ ਪਹਿਲਾਂ ਤੱਕ ਭਾਰਤ-ਪਾਕ ਦੇ ਰਿਸ਼ਤੇ ਵੀ ਠੀਕ ਠਾਕ ਹੀ ਸੀ ਪਰ ਹੁਣ ਕੁੜੱਤਣ ਜ਼ਰਾ ਵੱਧ ਗਈ ਹੈ। ਪਰ ਫੇਰ ਵੀ ਕੁੱਜ ਲੋਗ ਅਜਿਹੇ ਨੇ ਜਿਹੜੇ ਦੁਸ਼ਮਣੀਆਂ ਭੁਲਾ ਕੇ ਭਾਰਤ ਪਾਕਿ ਦੋਸਤੀ ਦਾ ਸੱਦਾ ਦੇਂਦੇ ਨੇ।
ਇਹ ਦੋਸਤੀ ਮਾਰਚ ਹੈ ਅਤੇ ਇਹ ਮਾਰਚ ਕੱਢਿਆ ਜਾ ਰਿਹਾ ਹੈ ਹਿੰਦ ਪਾਕਿ ਦੋਸਤੀ ਮੰਚ ਵੱਲੋਂ, ਬੀਤੇ 28 ਸਾਲਾ ਦੀ ਤਰਾਂ ਅਜਾਦੀ ਦਿਵਸ ਮੌਕੇ 14 ਅਗਸਤ ਦੀ ਰਾਤ ਇਸ ਸਾਲ ਵੀ ਦੋਸਤੀ ਮਾਰਚ ਕੱਢਿਆ ਗਿਆ। ਹਿੰਦ ਪਾਕ ਦੋਸਤੀ ਮੰਚ ਵਲੌ ਸੁਤੰਤਰਤਾ ਰਾਤ 12 ਵਜੇ ਅਟਾਰੀ ਵਾਹਗਾ ਸਰਹੱਦ ਤੇ ਪਹੁੰਚ ਮੋਮਬੱਤੀਆਂ ਜਗਾਈਆਂ ਗਈਆਂ ਅਤੇ ਅਮਨ ਸਾਂਤੀ ਦਾ ਸੁਨੇਹਾ ਦਿੱਤਾ। ਹਿੰਦ ਪਾਕ ਦੋਸਤੀ ਮੰਚ ਦਾ ਕਹਿਣਾ ਹੈ ਕਿ ਦੌਵੇ ਦੇਸ਼ਾ ਦੀਆ ਸਰਕਾਰਾਂ ਨੂੰ 1947 ਦੇ ਵਿਛੜੇ ਲੌਕਾ ਦੇ ਮਿਲਣ ਅਤੇ ਵਪਾਰੀਆਂ ਦੀ ਸਹੂਲਤ ਲਈ ਅਟਾਰੀ ਵਾਹਗਾ ਸਰਹੱਦ ਨੂੰ ਖੌਲਣਾ ਚਾਹੀਦਾ ਹੈ, ਜਿਸਦੇ ਚਲਦੇ ਦੋਵੇ ਦੇਸ਼ਾ ਦੀ ਅਵਾਮ ਵਿਚ ਮੁੜ ਤੋ ਪਿਆਰ ਅਤੇ ਅਮਨ ਸਾਂਤੀ ਦੀ ਭਾਵਨਾ ਬਣੇ, ਅਤੇ 1947 ਵਿਚ ਜੌ ਪਰਿਵਾਰਾਂ ਬਟਵਾਰੇ ਦੀ ਫਿਰਕੂ ਸਿਆਸਤ ਦਾ ਸ਼ਿਕਾਰ ਹੋਏ ਸਨ ਉਹ ਜਲਦ ਇਕ ਦੁਸਰੇ ਨੂੰ ਮਿਲ ਗਲੇ ਲਗਾ ਸਕਨ।
ਹਿੰਦ ਪਾਕਿ ਦੋਸਤੀ ਮੰਚ ਦੇ ਆਗੂਆਂ ਨੇ ਦਸਿਆ ਕਿ ਬੀਤੇ 28 ਸਾਲ ਤੋ ਦੌਵੇ ਦੇਸ਼ਾ ਦੇ ਅਜਾਦੀ ਦਿਹਾੜੇ ਮੌਕੇ 14 ਅਗਸਤ ਦੀ ਰਾਤ ਅਸੀ ਅਟਾਰੀ ਵਾਹਗਾ ਸਰਹੱਦ ਤੇ ਮੋਮਬੱਤੀਆਂ ਜਗਾ ਦੋਵੇ ਦੇਸ਼ਾ ਦੀ ਅਵਾਮ ਨੂੰ ਅਮਨ ਸਾਂਤੀ ਦਾ ਸੁਨੇਹਾ ਦੇਣ ਪਹੁੰਚਦੇ ਹਾਂ ਅਤੇ ਅਸੀ ਇਸ ਦਿਨ ਨੂੰ ਸਾਂਝੇ ਤੌਰ ਤੇ ਮਨਾ ਕੇ ਭਾਈਚਾਰਕ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਜੋ ਕਿ ਦੌਵੇ ਮੁਲਕਾਂ ਦੀਆ ਸਰਕਾਰਾਂ ਨੂੰ ਦੇ ਅਮਨ ਸਾਂਤੀ ਦੀ ਅਪੀਲ ਕਰਦੇ ਹਾਂ।

Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ

ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!

ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?

AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
