ਅੰਮ੍ਰਿਤਸਰ ਬਾਰਡਰ ਤੇ ਲਹਿਰਾਇਆ ਭਾਰਤ ਦਾ ਸੱਭ ਤੋਂ ਉੱਚਾ ਤਿਰੰਗਾ, ਵੇਖੋ ਵੀਡੀਓ

| Edited By: Sajan Kumar

| Oct 19, 2023 | 7:20 PM

ਭਾਰਤ ਨੇ ਅਟਾਰੀ ਸਰਹੱਦ 'ਤੇ ਤਿਰੰਗਾ ਝੰਡਾ ਲਗਾਇਆ ਸੀ ਜੋ ਲਗਭਗ 360 ਫੁੱਟ ਉੱਚਾ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਇੱਥੇ ਇੱਕ ਝੰਡਾ ਲਹਿਰਾਇਆ ਸੀ ਜਿਸ ਦੀ ਉਚਾਈ ਲਗਭਗ 400 ਫੁੱਟ ਸੀ। ਇਸ ਤੋਂ ਬਾਅਦ ਹੁਣ ਇਹ ਝੰਡਾ ਲਗਾਇਆ ਹੈ ਜੋ ਪਾਕਿਸਤਾਨ ਦੇ ਝੰਡੇ ਤੋਂ ਕਰੀਬ 18 ਫੁੱਟ ਉੱਚਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਕਰਨਾਟਕ ਦੇ ਬੇਲਗਾਮ ਵਿੱਚ ਲਗਾਇਆ ਗਿਆ ਸੀ।

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਇਆ ਹੈ। ਇਸ ਤਿਰੰਗੇ ਦੀਆਂ ਕੁੱਝ ਵਿਸ਼ੇਸਤਾਵਾਂ ਇਸਨੂੰ ਆਪਣੇ ਆਪ ਵਿੱਚ ਬਹੁਤ ਬਾਕੀਆਂ ਤੋਂ ਵੱਖਰਾ ਬਣਾਉਂਦੀਆਂ ਹਨ। ਇਸ ਦੀ ਉਚਾਈ 40 ਮੰਜ਼ਿਲਾ ਇਮਾਰਤ ਜਿੰਨੀ ਹੋਵੇਗੀ ਅਤੇ ਝੰਡੇ ਦਾ ਖੇਤਰਫਲ ਲਗਭਗ 1000 ਗਜ਼ ਹੋਵੇਗਾ।

ਇਹ ਝੰਡਾ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਕਈ ਕਿਲੋਮੀਟਰ ਤੱਕ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਸ਼ਾਨਦਾਰ ਤਿਰੰਗੇ ਨੂੰ ਬਣਾਉਣ ‘ਚ 90 ਕਿਲੋ ਕੱਪੜੇ ਦੀ ਵਰਤੋਂ ਕੀਤੀ ਗਈ ਹੈ, ਜੋ ਆਪਣੇ ਆਪ ‘ਚ ਬਹੁਤ ਹੀ ਹੈਰਾਨੀਜਨਕ ਹੈ। ਇਸ ਤੋਂ ਇਲਾਵਾ ਇੱਥੇ ਲਹਿਰਾਉਣ ਲਈ ਪੰਜ ਤਿਰੰਗੇ ਝੰਡੇ ਰੱਖੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਕੱਲੇ ਤਿਰੰਗੇ ਦਾ ਖੇਤਰਫਲ 1000 ਗਜ਼ ਦੇ ਕਰੀਬ ਹੋਵੇਗਾ। ਇਸ ਦੀ ਲੰਬਾਈ 120 ਫੁੱਟ ਤੇ ਚੌੜਾਈ 80 ਫੁੱਟ ਹੋਵੇਗੀ।

Published on: Oct 19, 2023 07:20 PM