ਟੀਵੀ 9 ਨੈੱਟਵਰਕ ਤੁਹਾਡੇ ਲਈ ਲੈ ਕੇ ਆਇਆ ਹੈ ਨਿਊਜ਼ 9 ਦਾ German ਸੰਸਕਰਣ
News9 Global Summit: TV9 ਗਰੁੱਪ ਦਾ ਨਿਊਜ਼9 ਗਲੋਬਲ ਸੰਮੇਲਨ 21 ਤੋਂ 23 ਨਵੰਬਰ ਤੱਕ ਜਰਮਨੀ ਦੇ ਸਟਟਗਾਰਟ ਵਿੱਚ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਸੰਮੇਲਨ ਨੂੰ ਸੰਬੋਧਨ ਕਰਨਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਵੀ ਕਾਨਫਰੰਸ ਵਿੱਚ ਹਿੱਸਾ ਲੈਣਗੇ।
ਟੀਵੀ 9 ਨੈੱਟਵਰਕ ਤੁਹਾਡੇ ਲਈ ਨਿਊਜ਼ 9 ਗਲੋਬਲ ਦਾ ਜਰਮਨ ਐਡੀਸ਼ਨ ਲੈ ਕੇ ਆਇਆ ਹੈ ਜੋ ਜਰਮਨੀ ਦੇ ਇੱਕ ਇਤਿਹਾਸਕ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਇਸ ਸਮਿਟ ਵਿੱਚ ਭਾਰਤ ਅਤੇ ਜਰਮਨੀ ਦੇ ਨੇਤਾਵਾਂ ਅਤੇ ਕਾਰਪੋਰੇਟ ਲੀਡਰਸ, ਦਿੱਗਜ ਖਿਡਾਰੀ ਅਤੇ ਮਸ਼ਹੂਰ ਹਸਤੀਆਂ ਇੱਕ ਮੰਚ ਤੇ ਆਉਣਗੀਆਂ ਅਤੇ ਭਾਰਤ-ਜਰਮਨੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਕੇ ਵਿਕਾਸ ਦੀ ਰਫ਼ਤਾਰ ਨੂੰ ਵਧਾਉਣ ਤੇ ਵਿਚਾਰ-ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਗਲੋਬਲ ਸਮਿਟ ਵਿੱਚ ਹੋਰ ਕੀ ਖਾਸ ਹੋਣ ਵਾਲਾ ਹੈ TV 9 ਨੈੱਟਵਰਕ ਦੇ ਐਮਡੀ ਬਰੁਣ ਦਾਸ ਨੇ ਸਭ ਕੁਝ ਦੱਸਿਆ। ਦੇਖੋ ਵੀਡੀਓ
Tags :