Neetu Shatranwala: ਤਰਨਤਾਰਨ ਜਿਮਣੀ ਚੋਣ ‘ਚ ਕਿਸਮਤ ਅਜਮਾਉਣ ਉੱਤਰੇ ਨੀਟੂ ਸ਼ਟਰਾਵਾਲੇ ਨੇ ਕਹਿ ਦਿੱਤੀ ਵੱਡੀ ਗੱਲ
ਖ਼ਬਰ ਲਿੱਖੇ ਜਾਣ ਤੱਕ ਉਨ੍ਹਾਂ ਨੂੰ 434 ਵੋਟਾਂ ਪਈਆਂ ਹਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਾਂ ਤਾਂ ਉਨ੍ਹਾਂ ਨੇ ਕਿਸੇ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਪੈਸੇ ਦਿੱਤੇ ਹਨ ਅਤੇ ਨਾ ਹੀ ਕੋਈ ਹੋਰ ਲਾਲਚ। ਉਨ੍ਹਾਂ ਨੂੰ ਜਿਨ੍ਹੀਆਂ ਵੀ ਵੋਟਾਂ ਪਈਆਂ ਹਨ,
ਤਰਨਤਾਰਨ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰਵਾਈ ਹੈ। ਇਸ ਦੌਰਾਨ ਕੁਝ ਆਜਾਦ ਉਮੀਦਵਾਰ ਵੀ ਮੈਦਾਨ ਵਿੱਚ ਸਨ। ਹਰ ਵਾਰ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਵਿੱਚ ਬਤੌਰ ਆਜਾਦ ਉਮੀਦਵਾਰ ਵੱਜੋਂ ਮੈਦਾਨ ਵਿੱਚ ਨਿੱਤਰਣ ਵਾਲੇ ਨੀਟੂ ਸ਼ਟਰਾਵਾਲੇ (Neetu Shatranwala) ਇਸ ਵਾਰ ਵੀ ਤਰਨਤਾਰਨ ਉੱਪ ਚੋਣ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਖ਼ਬਰ ਲਿੱਖੇ ਜਾਣ ਤੱਕ ਉਨ੍ਹਾਂ ਨੂੰ 434 ਵੋਟਾਂ ਪਈਆਂ ਹਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਾਂ ਤਾਂ ਉਨ੍ਹਾਂ ਨੇ ਕਿਸੇ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਪੈਸੇ ਦਿੱਤੇ ਹਨ ਅਤੇ ਨਾ ਹੀ ਕੋਈ ਹੋਰ ਲਾਲਚ। ਉਨ੍ਹਾਂ ਨੂੰ ਜਿਨ੍ਹੀਆਂ ਵੀ ਵੋਟਾਂ ਪਈਆਂ ਹਨ, ਉਹ ਦੁੱਧ ਨਾਲ ਧੋਤੀਆਂ ਵੋਟਾ ਹਨ। ਵੇਖੋ ਵੀਡੀਓ…
Published on: Nov 14, 2025 02:38 PM IST
