Navjot Singh Sidhu: ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ, ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਹਲਚਲ
Navjot Singh Sidhu: ਸਿੱਧੂ ਦੀ ਇਸ ਮੁਲਾਕਾਤ 'ਤੇ ਸੀਐਮ ਭਗਵੰਤ ਮਾਨ ਨੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ- ਸਿੱਧੂ ਕਿੰਨੀ ਵਾਰ ਰਾਜਨੀਤੀ 'ਚ ਆ ਗਏ ਤੇ ਕਿੰਨੀ ਵਾਰ ਛੱਡ ਗਏ। ਨਾ ਮੈਂ ਪ੍ਰਿਅੰਕਾ ਗਾਂਧੀ ਦੀ ਅਪਾਇਂਟਮੈਂਟ ਲੈ ਕੇ ਦਿੰਦਾ ਹਾਂ, ਨਾ ਮੈਨੂੰ ਪੁੱਛ ਕੇ ਮਿਲਦੇ ਹਨ। ਕਦੇ ਉਹ ਕਹਿੰਦੇ ਹਨ ਸ਼ੋਅ 'ਚ ਜਾਣਾ ਹੈ, ਕਦੇ ਪੰਜਾਬ ਦੇ ਏਜੰਡੇ ਦੀ ਫਾਈਲ ਤੋਂ ਧੂੜ ਹਟਾਉਣ ਲੱਗਦੇ ਹਨ। ਨਵਜੋਤ ਸਿੱਧੂ ਨੂੰ ਆਲ ਦ ਬੈਸਟ।
ਪੰਜਾਬ ਦੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ ਹੈ। ਸਿੱਧੂ ਨੇ ਅਚਾਨਕ ਦਿੱਲੀ ‘ਚ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕਰਦੇ ਹੋਏ ਲਿਖਿਆ ਹੈ। ਮੈਂ ਆਪਣੇ ਮਾਰਗ ਦਰਸ਼ਕ, ਲਾਈਟ ਹਾਊਸ, ਗਾਈਡਿੰਗ ਏਂਜਲ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਦਾ ਧੰਨਵਾਦੀ ਹੈ ਤੇ ਭਾਈ ਦਾ ਧੰਨਵਾਦੀ ਹਾਂ ਉਹ ਮੇਰੇ ਨਾਲ ਮੁਸ਼ਕਿਲ ਸਮੇਂ ਦੌਰਾਨ ਖੜ੍ਹੇ ਰਹੇ। ਇਹ ਮੁਲਾਕਾਤ ਇਸ ਲਈ ਵੀ ਖਾਸ ਰਹੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਉਹ ਫੀਲਡ ‘ਚ ਐਕਟਿਵ ਹੋ ਚੁੱਕੀ ਹੈ। ਪੰਜਾਬ ‘ਚ 2027 ਵਿਧਾਨ ਸਭਾ ਚੋਣ ਹੋਣੀਆਂ ਹਨ। ਵੇਖੋ ਵੀਡੀਓ…
Published on: Oct 10, 2025 03:37 PM IST
