ਬੰਦੀ ਸਿੰਘਾਂ ਦੀ ਰਿਹਾਈ ਲਈ ਅੜਿਆ ਕੌਮੀ ਇੰਸਸਫ ਮੋਰਚਾ
Updated On: 15 Mar 2023 16:39:PM
ਕੌਮੀ ਇਨਸਾਫ ਮੋਰਚਾ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਮੋਹਾਲੀ ਚੰਡੀਗੜ੍ਹ ਬਾਰਡਰ ਉੱਤੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਕ ਵਾਰੀ ਪੁਲਿਸ ਅਤੇ ਮੋਰਚੇ ਵਿਚਾਲੇ ਹਿੰਸਕ ਝੜਪ ਵੀ ਹੋਈ ਜਿਸ ਵਿਚ ਪੁਲਿਸ ਨੇ ਕੁਛ ਲੋਕਾਂ ਨੂੰ ਨਾਮਜ਼ਦ ਕਰ ਕੇ ਉਹਨਾਂ ਖਿਲਾਫ ਪਰਚਾ ਦਾਇਰ ਕਰ ਦਿੱਤਾ। ਹਾਲਾਂਕਿ ਮੋਰਚੇ ਵੱਲੋਂ ਕਹਿਣਾ ਹੈ ਕਿ ਪੁਲਿਸ ਨੇ ਨਾਜਾਇਜ਼ ਲੋਕਾਂ ਉੱਤੇ ਪਰਚੇ ਦਰਜ ਕੀਤੇ ਨੇ, ਉਹਨਾਂ ਦਾ ਕਹਿਣਾ ਹੈ ਕਿ ਜੋ ਲੋਕ ਉਸ ਵੇਲੇ ਮੋਹਾਲੀ ਚ ਮੌਜੂਦ ਹੀ ਨਹੀਂ ਸਨ ਉਹਨਾਂ ਦੇ ਨਾਮ ਲਿਖ ਕੇ ਪੁਲਿਸ ਫ਼ਰਜ਼ੀ ਮੁਕੱਦਮੇ ਬਣਾ ਰਹੀ ਹੈ ਅਤੇ ਦਬਾਅ ਬਣਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।