ਪੰਜਾਬ ‘ਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ, ‘ਆਪ’ ਦੇ 784 ਉਮੀਦਵਾਰ ਮੈਦਾਨ ‘ਚ, ਕੀ ਹੈ ਪਲਾਨਿੰਗ?
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ਦੀਆਂ ਮਿਊਂਸਿਪਲ ਚੋਣਾਂ 21 ਦੰਸਬਰ ਨੂੰ ਹੋਣਿਆਂ ਹਨ। ਉਸੇ ਦਿਨ ਸ਼ਾਮ ਨੂੰ ਨਤੀਜੇ ਆ ਜਾਣਗੇ। ਇਸ ਬਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਬਾਰ ਨਿਗਮ ਚੋਣਾਂ ਦੇ ਲਈ ਈਵੀਐਮ ਦੀ ਵਰਤੋ ਕੀਤੀ ਜਾਵੇਗੀ।
ਪੰਜਾਬ ਆਮ ਆਦਮੀ ਪਾਰਟੀ ਦੇ ਵਰਕਿੰਗ ਕਮੇਟੀ ਦੇ ਪ੍ਰਧਾਨ ਸ਼ੈਰੀ ਕਲਸੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਿਹਾ ਅਸੀਂ 700 ਦੇ ਕਰੀਬ ਲਿਸਟਾਂ ਜਾਰੀ ਕਰਦ ਦਿੱਤੀਆਂ ਹਨ। ਇਨ੍ਹਾਂ ਚੋਣਾਂ ਵਿੱਚ ਲੋਕਾਂ ਦੇ ਕਾਫੀ ਛੋਟੇ ਮੁੱਦੇ ਹੁੰਦੇ ਹਨ। ਜੇਕਰ ਲੋਕ ਸਾਡਾ’ਤੇ ਭਰੋਸਾ ਕਰਣਗੇ ਤਾਂ ਅਸੀਂ ਸਾਰੇ ਰੁੱਕੇ ਹੋਏ ਕੰਮ ਜਲਦ ਤੋਂ ਜਲਦ ਪੂਰੇ ਕਰ ਦਵਾਂਗੇ। ਨਗਰ ਨਿਗਮ ਚੋਣਾਂ ਤੋਂ ਬਾਅਦ ਅਸੀਂ ਆਪਣਾ ਕਾਡਰ ਹੋਰ ਉੱਪਰ ਲੈ ਕੇ ਜਾਵਾਂਗੇ।