Mukhtar Ansari Punjab Connection: ਵਸੂਲੀ ਦੇ ਕੇਸ ਨੇ ਮੁਖਤਾਰ ਅੰਸਾਰੀ ਨੂੰ ਪਹੁੰਚਾਇਆ ਯੂਪੀ ਤੋਂ ਪੰਜਾਬ
ਮਾਫੀਆ ਡਾਨ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਪਰ ਇਸ ਸਭ ਤੋਂ ਇਲਾਵਾ ਮੁਖਤਾਰ ਅਤੇ ਉਸ ਦੇ ਅਤੀਤ ਦੀਆਂ ਕਹਾਣੀਆਂ ਇਕ ਵਾਰ ਫਿਰ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੋਣ ਲੱਗੀਆਂ ਹਨ। ਹਾਲਾਂਕਿ ਮੁਖਤਾਰ ਅੰਸਾਰੀ ਦੀਆਂ ਕਈ ਕਹਾਣੀਆਂ ਹਨ ਪਰ ਅਸੀਂ ਤੁਹਾਨੂੰ ਉਹ ਕਹਾਣੀ ਦੱਸਾਂਗੇ ਜਿਸ 'ਚ ਉਨ੍ਹਾਂ ਨੂੰ ਯੂਪੀ ਤੋਂ ਪੰਜਾਬ ਲਿਜਾਇਆ ਗਿਆ ਸੀ।
ਦਰਅਸਲ, ਉਸ ਸਮੇਂ ਦੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਅਧੀਨ ਮੁਖਤਾਰ ਅੰਸਾਰੀ ਨੂੰ ਜਨਵਰੀ 2019 ਤੋਂ ਅਪ੍ਰੈਲ 2021 ਤੱਕ ਦੋ ਸਾਲ ਤੋਂ ਵੱਧ ਸਮੇਂ ਲਈ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ‘ਤੇ ਮੁਖਤਾਰ ਅੰਸਾਰੀ ਨੂੰ ਬਚਾਉਣ ਦਾ ਆਰੋਪ ਲਗਾਇਆ ਸੀ।