ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ…ਐਮਪੀ ਰੰਧਾਵਾ ਦਾ PM ਨੂੰ ਪੱਤਰ

| Edited By: Isha Sharma

Jun 04, 2025 | 5:17 PM IST

ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਅਪੀਲ ਕਿਸੇ ਤਰ੍ਹਾਂ ਦੀ ਰਾਜਨੈਤਿਕ ਪ੍ਰਭੂਸੱਤਾ ਦੀ ਮੰਗ ਨਹੀਂ ਹੈ, ਜਿਸ ਤਰ੍ਹਾਂ ਕਿ ਵੈਟਿਕਨ ਸਿਟੀ ਦੇ ਮਾਮਲੇ ਚ ਹੁੰਦਾ ਹੈ। ਇਹ ਇੱਕ ਅਧਿਆਤਮਕ ਤੇ ਇਹ ਸਥਾਈ ਸੁਰੱਖਿਆ ਦੀ ਅੰਤਰਰਾਸ਼ਟਰੀ ਮਾਨਤਾ ਲਈ ਇੱਕ ਨਿਮਰ ਬੇਨਤੀ ਹੈ।

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਨੂੰ ਨੋ-ਵਾਰ ਜ਼ੋਨ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪੱਤਰ ਚ ਐਮਪੀ ਰੰਧਾਵਾ ਨੇ ਲਿਖਿਆ ਹੈ ਕਿ ਅੰਮ੍ਰਿਤਸਰ, ਜਿੱਥੇ ਸ੍ਰੀ ਹਰਮੰਦਿਰ ਸਾਹਿਬ ਹੈ, ਇਹ ਸਿਰਫ਼ ਇੱਕ ਭੁਗੋਲਿਕ ਸਥਾਨ ਨਹੀਂ ਹੈ, ਇਹ ਸਿੱਖ ਧਰਮ ਦੀ ਆਤਮਾ ਹੈ ਤੇ ਇਨਸਾਨੀਅਤ ਦੇ ਲਈ ਪ੍ਰੇਮ ਤੇ ਸ਼ਾਂਤੀ ਦਾ ਇੱਕ ਪਵਿੱਤਰ ਅਸਥਾਨ ਹੈ। ਇਸ ਦੀ ਪਵਿੱਤਰਤਾ ਧਾਰਮਿਕ ਸੀਮਾਵਾਂ ਤੋਂ ਪਰੇ ਹੈ ਤੇ ਇਹ ਇੱਕ ਅਜਿਹਾ ਅਸਥਾਨ ਹੈ, ਜੋ ਅੱਜ ਦੇ ਵੰਡੇ ਹੋਏ ਅਤੇ ਟਕਰਾਅ ਭਰੇ ਸੰਸਾਰ ਵਿੱਚ ਏਕਤਾ, ਹਮਦਰਦੀ ਅਤੇ ਦਿਲਾਸੇ ਦਾ ਸੰਦੇਸ਼ ਦਿੰਦਾ ਹੈ।