ਮੀਤ ਹੇਯਰ ਨੇ ਅਸ਼ਵਨੀ ਸ਼ਰਮਾ ਨੂੰ ਦਿੱਤਾ ਜਵਾਬ, ਆਲ ਪਾਰਟੀ ਮੀਟਿੰਗ ਦੀ ਚਿੱਠੀ ‘ਤੇ ਭਾਜਪਾ ਨੂੰ ਘੇਰਿਆ
Updated On: 15 Mar 2023 11:31:AM
ਅਸ਼ਵਨੀ ਸ਼ਰਮਾਂ ਵੱਲੋਂ ਲਿਖੀ ਗਈ ਚਿਠੀ ਬਾਰੇ ਪੁੱਛੇ ਗਏ ਸਵਾਲ ਤੇ ਪੰਜਾਬ ਕੈਬਿਨੇਟ ਮੰਤਰੀ ਮੀਤ ਹੇਯਰ ਨੇ ਬੀਜੇਪੀ ਨੂੰ ਘੇਰਿਆ, ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਰਾਈਮ ਰੇਟ ਹੋਰਨਾਂ ਸੂਬਿਆਂ ਨਾਲੋਂ ਬਹੁਤ ਘਟ ਹੈ। ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ‘ਚ ਕਰਾਈਮ ਰੇਟ ਪੰਜਾਬ ਨਾਲੋਂ ਜਾਂਦਾ ਹੈ। ਮੁੱਖਮੰਤਰੀ ਮਾਨ ਨੂੰ ਚਿੱਠੀ ਲਿਖਣ ਤੋਂ ਪਹਿਲਾਂ ਅਸ਼ਵਨੀ ਜੀ ਨੂੰ ਬੀਜੇਪੀ ਸ਼ਾਸਤ ਸੂਬਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।