Punjab Budget: ਬਜਟ ਨੂੰ ਲੈ ਕੇ ਮਾਲਵਿੰਦਰ ਸਿੰਘ ਦਾ ਵੱਡਾ ਬਿਆਨ, ਕਿਹਾ- “ਕਿਸਾਨਾਂ ਦਾ ਰੱਖਿਆ ਗਿਆ ਖ਼ਾਸ ਧਿਆਨ”
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅੱਜ ਕਾਨਫ੍ਰਂਸ ਕੀਤੀ। ਇਸ ਦੌਰਾਣ ਕੰਗ ਨੇ ਕਿਹਾ ਕਿ ਕਿਸਾਨ ਨੂੰ ਢੁਕਵਾਂ ਫ਼ਸਲੀ ਬਦਲ ਦੇਣਾ ਸਮੇਂ ਦੀ ਲੋੜ ਹੈ ਅਤੇ ਮਾਨ ਸਰਕਾਰ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਪ੍ਰੇਰਿਤ ਕਰਨਾ ਚਾਹੁੰਦੀ ਹੈ, ਇਸੇ ਮੰਤਵ ਤਹਿਤ ਪਹਿਲੇ ਸਾਲ ਹੀ ਮੂੰਗੀ ਤੇ MSP ਦੇਣ ਦਾ ਨਿਵੇਕਲਾ ਕਦਮ ਪੁੱਟਿਆ ਗਿਆ। ਇਸ ਦੇ ਨਾਲ-ਨਾਲ ਸਰਕਾਰ ਦੇ ਮੁਫ਼ਤ ਬਿਜਲੀ ਦੀ ਗਰੰਟੀ ਪੂਰੀ ਕਰਨ ਦੀ ਗੱਲ੍ਹ ਵੀ ਕਹੀ, ਕੰਗ ਨੇ ਕਿਹਾ ਕਿ ਪਹਿਲੇ 6-7 ਮਹੀਨਿਆਂ ਚ 26000 ਤੋਂ ਵਧ ਨੌਕਰੀਆਂ ਦਿੱਤੀਆਂ, 2009 ਤੋਂ ਰੋਪੜ ਦੀ ਬੰਦ ਪਈ IIT ਨੂੰ ਚਲਾਇਆ, 10,000 ਤੋਂ ਵੱਧ ਜ਼ਮੀਨਾਂ ਦੇ ਨਾਜਾਇਜ਼ ਕਬਜ਼ੇ ਛੁਡਵਾਏ, ਨਵੀਂ Excise Policy ਲਿਆ ਕੇ ਪੰਜਾਬ ਦੀ ਆਰਥਿਕਤਾ ਮਜ਼ਬੂਤ ਕੀਤੀ ਗਈ ਹੈ।ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਇਸ ਬਜਟ ਚ ਮਾਰਕਫੈੱਡ ਦੇ 13 ਨਵੇਂ ਗੋਦਾਮ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਮਾਨ ਸਰਕਾਰ ਵੇਰਕਾ ਤੇ ਮਾਰਕਫੈੱਡ ਦੇ ਉਤਪਾਦਾਂ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਦਾ ਕਰੇਗੀ