VIDEO: ਨੈਨਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਿਹਾ ਪਿਕਅੱਪ ਟਰੱਕ ਨਹਿਰ ‘ਚ ਡਿੱਗਿਆ, 4 ਦੀ ਮੌਤ

| Edited By: Kusum Chopra

Jul 28, 2025 | 6:35 PM IST

ਇਸ ਹਾਦਸੇ ਚ 4 ਲੋਕਾਂ ਦੀ ਜਾਨ ਚੱਲੀ ਗਈ, ਜਿਸ ਚ ਦੋ ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਹਿਚਾਣ ਮਨਜੀਤ ਕੌਰ (58), ਜਰਨੈਲ ਸਿੰਘ (52), ਸੁਖਮਨ ਕੌਰ (ਡੇਢ ਸਾਲ), ਅਕਾਸ਼ ਦੀਪ ਸਿੰਘ (8) ਵਜੋਂ ਹੋਈ ਹੈ। ਸਾਰੇ ਮ੍ਰਿਤਕ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀਆਂ ਲਾਸ਼ਾਂ ਰਾਤ ਕਰੀਬ 2 ਵਜੇ ਸਿਵਲ ਹਸਪਤਾਲ ਲਿਆਂਦੀਆਂ ਗਈਆਂ। ਲਾਪਤਾ ਲੋਕਾਂ ਦੀ ਭਾਲ ਚ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।

ਲੁਧਿਆਣਾ ਚ ਦੇਰ ਰਾਤ ਪਿੰਡ ਜਗੇੜਾ ਨੇੜੇ ਇੱਕ ਪਿੱਕਅਪ ਟਰੱਕ ਨਹਿਰ ਚ ਡਿੱਗ ਗਿਆ। ਗੱਡੀ ਚ ਕਰੀਬ 25 ਲੋਕ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਚ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਚ ਲਿਜਾਇਆ ਗਿਆ। ਇਹ ਸਾਰੇ ਲੋਕ ਹਿਮਾਚਲ ਤੋਂ ਮਾਤਾ ਨੈਨਾ ਦੇਵੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਨਕਵਾਲਾ ਵਾਪਸ ਪਰਤ ਰਹੇ ਸਨ। ਪਿੱਕਅਪ ਟਰੱਕ ਚ ਸਵਾਰ ਲੋਕਾਂ ਅਨੁਸਾਰ ਗੱਡੀ ਓਵਰਲੋਡ ਸੀ। ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ, ਟਰੱਕ ਬੇਕਾਬੂ ਹੋ ਕੇ ਨਹਿਰ ਚ ਡਿੱਗ ਗਿਆ।