ਲੁਧਿਆਣਾ ਦੇ ਪਿੰਡ ਸਸਰਾਲੀ ‘ਚ ਭਰਿਆ ਪਾਣੀ, ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ
Ludhiana Flood: ਲੁਧਿਆਣਾ ਦੇ ਪਿੰਡ ਸਸਰਾਲੀ ਵਿੱਚ ਟੀਵੀ9 ਪੰਜਾਬੀ ਦੀ ਟੀਮ ਨੇ ਜਦੋਂ ਗਰਾਉਂਡ ਜ਼ੀਰੋ ਤੋਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ 10-15 ਦਿਨ ਪਹਿਲਾਂ ਹਾਲਾਤ ਕਾਫੀ ਖਰਾਬ ਸਨ। ਸਤਲੁਜ ਦਾ ਪਾਣੀ ਘਟਣ ਤੋਂ ਬਾਅਦ ਹੁਣ ਸਥਿਤੀ ਆਮ ਵਾਂਗ ਹੈ।
ਪੰਜਾਬ ਵਿੱਚ ਹੜ੍ਹਾਂ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਲੁਧਿਆਣਾ ਦੇ ਪਿੰਡ ਸਸਰਾਲੀ ਵਿੱਚ ਕਿਸਾਨਾਂ ਦੀ ਕਈ ਏਕੜ ਫਸਲਾਂ ਤਬਾਹ ਹੋ ਗਈਆਂ। ਪ੍ਰਸ਼ਾਸਨ ਵੱਲੋਂ ਫਸਲਾਂ ਨੂੰ ਹੋਏ ਨੁਕਸਾਨ ਲਈ ਬੰਨ੍ਹ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਜਦੋਂ ਟੀਵੀ9 ਪੰਜਾਬੀ ਦੀ ਟੀਮ ਨੇ ਗਰਾਉਂਡ ਜ਼ੀਰੋ ਤੋਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ 10-15 ਦਿਨ ਪਹਿਲਾਂ ਹਾਲਾਤ ਕਾਫੀ ਖਰਾਬ ਸਨ। ਸਤਲੁਜ ਦਾ ਪਾਣੀ ਘਟਣ ਤੋਂ ਬਾਅਦ ਹੁਣ ਸਥਿਤੀ ਆਮ ਵਾਂਗ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ਼ ਲਗਾਤਾਰ ਜਾਰੀ ਹੈ।
