ਮਨਪ੍ਰੀਤ ਬਾਦਲ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ
ਮਨਪ੍ਰੀਤ ਬਾਦਲ ਦੇ ਖਿਲਾਫ ਸਰਕਾਰ ਨੇ ਹੋਰ ਸ਼ਿਕੰਜਾ ਕੱਸ ਦਿੱਤਾ ਹੈ। ਉਹ ਕਿਤੇ ਵਿਦੇਸ਼ ਨਾ ਭੱਜ ਜਾਣ ਜਿਸ ਕਰਕੇ ਉਨ੍ਹਾਂ ਦੇ ਖਿਲਾਫ ਵਿਜੀਲੈਂਸ ਨੇ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ। ਇਸਦੇ ਤਹਿਤ ਸਾਰੇ ਏਅਰਪੋਰਟਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਦਰਅਸਲ ਸਾਬਕਾ ਵਿੱਤ ਮੰਤਰੀ ਤੇ ਪਲਾਟਾਂ ਚ ਘੋਟਾਲਾ ਕਰਨ ਦਾ ਇਲਜ਼ਾਮ ਲੱਗਿਆ ਹੈ ਜਿਸ ਕਾਰਨ ਉਨ੍ਹਾਂ ਦੇ ਖਿਲਾਫ ਵਿਜੀਲੈਂਸ ਜਾਂਚ ਕਰ ਰਹੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕੋਰਟ ਵਿੱਚ ਜਿਹੜੀ ਜਮਾਨਤ ਲਈ ਪਟੀਸ਼ਨ ਪਾਈ ਸੀ ਉਹ ਹੁਣ ਵਾਪਸ ਲੈ ਲਈ ਹੈ। ਸਾਬਕਾ ਵਿੱਤ ਮੰਤਰੀ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਦੱਸਦੇ ਹੋਏਬਠਿੰਡਾ ਅਦਾਲਤ(Bathinda Court)ਤੋਂ ਜਮਾਨਤ ਦੀ ਮੰਗ ਕੀਤੀ ਸੀ। ਪਰ ਹੁਣ ਇਹ ਪਟੀਸ਼ਨ ਵਾਪਸ ਲੈ ਲਈ ਹੈ। ਉਨ੍ਹਾਂ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਇਹ ਤਰਕ ਦਿੱਤਾ ਹੈ ਕਿ ਜਮਾਨਤ ਪਾਉਣ ਵੇਲੇ ਉਨ੍ਹਾਂ ਤੇ ਜਿਹੜੇ ਇਲਜ਼ਾਮ ਲੱਗੇ ਸਨ ਉਨ੍ਹਾਂ ਦੀ ਜਾਂਚ ਜਾਰੀ ਸੀ। ਪਰ ਹੁਣ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਕਾਰਨ ਪੁਰਾਣੀ ਜ਼ਮਾਨਤ ਲਈ ਪਾਈ ਪਟੀਸ਼ਨ ਵਾਪਸ ਲੈ ਲਈ ਹੈ ਤੇ ਹੁਣ ਇਹ ਪਟੀਸ਼ ਨਵੇਂ ਤੱਥਾਂ ਨਾਲ ਮੁੜ ਪਾਈ ਜਾਵੇਗੀ।
ਉੱਧਰ ਵਿਜੀਲੈਂਸ ਨੂੰ ਨੂੰ ਸ਼ੱਕ ਹੈ ਕਿ ਕਿਤੇਸਾਬਕਾ ਵਿੱਤ ਮੰਤਰੀ(Former Finance Minister)ਵਿਦੇਸ਼ ਨਾ ਭੱਜ ਦਾਣ ਜਿਸ ਕਰਕੇ ਉਨ੍ਹਾਂ ਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਸਾਰੇ ਏਅਰਪੋਰਟਸ ਤੇ ਅਲਰਟ ਕਰ ਦਿੱਤਾ ਗਿਆ ਹੈ। ਜਿਵੇਂ-ਜਿਵੇਂ ਮਨਪ੍ਰੀਤ ਬਾਦਲ ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਉਸਨੂੰ ਵੇਖਦੇ ਹੋਏ ਵਿਜੀਲੈਂਸ ਨੂੰ ਡਾਊਟ ਸੀ ਕਿਤੇ ਉਹ ਵਿਦੇਸ਼ ਨਾ ਭੱਜ ਜਾਣ, ਜਿਸ ਕਾਰਨ ਲੁੱਕ ਆਊਟ ਸਰਕੂਲਰ ਜਾਰੀ ਕਰਕੇ ਉਨ੍ਹਾਂ ਦੇ ਖਿਲਾਫ ਹੋਰ ਸਖਤੀ ਵਧਾਈ ਹੈ।
ਗੌਰ ਹੋ ਕਿ ਸੀਨੀਅਰਬੀਜੇਪੀ(BJP)ਆਗੂ ਸਰੂਪ ਚੰਦ ਸਿੰਗਲ ਨੇ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੇ ਪਲਾਟ ਖਰੀਦਣ ਵਿੱਚ ਵੱਡਾ ਘਪਲਾ ਕੀਤਾ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਬਾਦਲ ਇੱਕਲੇ ਹੀ ਨਹੀਂ ਸਗੋਂ ਉਨ੍ਹਾਂ ਨਾਲ 5 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ। ਤੇ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਡਰ ਹੈ ਕਿ ਕਿਤੇ ਵਿਜੀਲੈਂਸ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰ ਲਵੇ, ਜਿਸ ਕਾਰਨ ਉਨ੍ਹਾਂ ਨੇ ਅਗਾਊਂ ਜ਼ਮਾਨਤ ਦੀ ਅਦਾਲਤ ਤੋਂ ਮੰਗ ਕੀਤੀ ਸੀ। ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਦੇ ਜੱਦੀ ਘਰ ਵਿਖੇ ਵੀ ਛਾਪਾ ਮਾਰਿਆ ਸੀ ਪਰ ਉਹ ਨਹੀਂ ਮਿਲੇ।