Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ…ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
ਅੰਮ੍ਰਿਤਸਰ ਅੱਜ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਰਦੀ ਦੇ ਮੌਸਮ ਦੇ ਅੰਤ ਅਤੇ ਨਵੀਂ ਫ਼ਸਲ ਦੀ ਆਮਦ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਹੈ। ਹਰ ਥਾਂ ਲੋਕਾਂ ਵੱਲੋਂ ਅੱਗ ਬਾਲ ਕੇ, ਰਵਾਇਤੀ ਗੀਤ ਗਾ ਕੇ ਅਤੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰ ਕੇ ਲੋਹੜੀ ਮਨਾਈ ਜਾ ਰਹੀ ਹੈ।
ਪੁਰਾਣੇ ਸਮੇਂ ਵਿੱਚ, ਪੁੱਤਰ ਦੇ ਜਨਮ ਜਾਂ ਪੁੱਤਰ ਦੇ ਵਿਆਹ ‘ਤੇ ਲੋਹੜੀ ਮਨਾਈ ਜਾਂਦੀ ਸੀ। ਬਦਲਦੇ ਸਮੇਂ ਦੇ ਨਾਲ, ਇਹ ਤਿਉਹਾਰ ਹੁਣ ਧੀ ਦੇ ਜਨਮ ‘ਤੇ ਵੀ ਮਨਾਇਆ ਜਾਂਦਾ ਹੈ। ਘਰ-ਘਰ ਗਿੱਧਾ, ਭੰਗੜਾ ਅਤੇ ਢੋਲ ਦੀ ਥਾਪ ‘ਤੇ ਬੋਲੀਆਂ ਪਾ ਕੇ ਮਨਾਈ ਜਾਂਦੀ ਹੈ। ਪੰਜਾਬ ਭਰ ਵਿੱਚ ਲੋਹੜੀ ਬਹੁਤ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਮੂੰਗਫਲੀ, ਰੇਵੜੀਆਂ ਅਤੇ ਪਤੰਗਾਂ ਨਾਲ ਬਾਜ਼ਾਰ ਭਰੇ ਹੋਏ ਹਨ। ਜਸ਼ਨਾਂ ਦੀ ਦੇਖੋ ਵੀਡੀਓ…
Published on: Jan 13, 2026 04:35 PM IST