ਲਾਰੈਂਸ ਬਿਸ਼ਨੋਈ ਦਾ ਨਵਾਂ ਖੁਲਾਸਾ, ਕਿਹਾ ਲੋਕ ਪੈਸੇ ਦੇ ਕੇ ਕਰਵਾਉਂਦੇ ਨੇ ਧਮਕੀ ਭਰਿਆ ਫੋਨ

| Edited By: Kusum Chopra

| Oct 16, 2024 | 5:30 PM

ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਕਿ ਅੱਜਕੱਲ੍ਹ, ਬਹੁਤ ਸਾਰੇ ਸਿਆਸਤਦਾਨ ਅਤੇ ਕਾਰੋਬਾਰੀ ਸਬੰਧਤ ਰਾਜ ਦੀ ਪੁਲਿਸ ਤੋਂ ਸੁਰੱਖਿਆ ਕਵਰ ਲੈਣ ਲਈ ਉਸ ਨੂੰ ਧਮਕੀ ਭਰੀਆਂ ਕਾਲਾਂ ਕਰਨ ਲਈ ਪੈਸੇ ਦੇ ਰਹੇ ਹਨ।

ਲਾਰੇਂਸ ਬਿਸ਼ਨੋਈ, ਲੰਮੇ ਸਮੇ ਤੋਂ ਜੇਲ ਚ ਬੰਦ ਅਪਰਾਧੀ, ਪਰ ਲਗਾਤਾਰ ਸੁਰਖੀਆਂ ਚ ਰਹਿੰਦਾ ਹੈ। ਜੇਲ ਦੇ ਅੰਦਰੋਂ ਵੀ ਆਪਣਾ ਨੈਟਵਰਕ ਚਲਾਉਂਦਾ ਰਹਿੰਦਾ ਹੈ, ਕਦੇ ਸੋਚਿਆ ਕਿ ਅਖੀਰ ਇਹ ਮੋਸ੍ਟ ਵਾੰਟੇਡ ਇੰਨਾ ਬੇਖੌਫ ਹੋ ਕੇ ਕਿਵੇਂ ਆਪਣਾ ਬਿਜਨਸ ਚਲਾ ਰਿਹਾ ਹੈ। ਹਾਲ ਹੀ ਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਸਿਆਸਤਦਾਨ ਅਤੇ ਕਾਰੋਬਾਰੀ ਪੁਲਿਸ ਸੁਰੱਖਿਆ ਲੈਣ ਲਈ ਧਮਕੀ ਭਰੀਆਂ ਕਾਲਾਂ ਦੇ ਬਦਲੇ ਉਸ ਨੂੰ ਪੈਸੇ ਦਿੰਦੇ ਹਨ। ਸੁਨ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ। ਬਿਸ਼ਨੋਈ ਅਪ੍ਰੈਲ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ ‘ਚ ਸੀ, ਜਿਸ ਨੇ ਖਾਲਿਸਤਾਨੀ ਸੰਗਠਨਾਂ ਨੂੰ ਫੰਡਿੰਗ ਦੇ ਮਾਮਲੇ ‘ਚ ਗੈਂਗਸਟਰ ਤੋਂ ਪੁੱਛਗਿੱਛ ਕੀਤੀ ਸੀ।

ਉਸ ਨੇ ਦਾਅਵਾ ਕੀਤਾ ਕਿ ਅੱਜਕੱਲ੍ਹ, ਬਹੁਤ ਸਾਰੇ ਸਿਆਸਤਦਾਨ ਅਤੇ ਕਾਰੋਬਾਰੀ ਸਬੰਧਤ ਰਾਜ ਦੀ ਪੁਲਿਸ ਤੋਂ ਸੁਰੱਖਿਆ ਕਵਰ ਲੈਣ ਲਈ ਉਸ ਨੂੰ ਧਮਕੀ ਭਰੀਆਂ ਕਾਲਾਂ ਕਰਨ ਲਈ ਪੈਸੇ ਦੇ ਰਹੇ ਹਨ।

Published on: Jun 27, 2023 01:49 PM