ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ

| Edited By: Jarnail Singh

Oct 26, 2025 | 8:00 PM IST

ਦਿੱਲੀ ਹਵਾਈ ਅੱਡੇ 'ਤੇ ਪਹੁੰਚਣ 'ਤੇ, ਹਰਿਆਣਾ ਪੁਲਿਸ ਨੇ ਗੈਂਗਸਟਰ ਲਖਵਿੰਦਰ ਨੂੰ ਗ੍ਰਿਫਤਾਰ ਕਰ ਲਿਆ। ਲਖਵਿੰਦਰ ਕੁਮਾਰ ਹਰਿਆਣਾ ਪੁਲਿਸ ਨੂੰ ਕਈ ਗੰਭੀਰ ਅਪਰਾਧਾਂ ਲਈ ਲੋੜੀਂਦਾ ਸੀ। ਉਸ 'ਤੇ ਕਤਲ, ਜਬਰੀ ਵਸੂਲੀ, ਧਮਕੀ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕੁੱਲ 130 ਮਾਮਲਿਆਂ ਦਾ ਸਾਹਮਣਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਲਿਆ ਕੇ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਸੀਬੀਆਈ ਨੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਸਹਾਇਤਾ ਨਾਲ ਇਹ ਕਾਰਵਾਈ ਸਫਲਤਾਪੂਰਵਕ ਕੀਤੀ। ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ, ਹਰਿਆਣਾ ਪੁਲਿਸ ਨੇ ਗੈਂਗਸਟਰ ਲਖਵਿੰਦਰ ਨੂੰ ਗ੍ਰਿਫਤਾਰ ਕਰ ਲਿਆ। ਲਖਵਿੰਦਰ ਕੁਮਾਰ ਹਰਿਆਣਾ ਪੁਲਿਸ ਨੂੰ ਕਈ ਗੰਭੀਰ ਅਪਰਾਧਾਂ ਲਈ ਲੋੜੀਂਦਾ ਸੀ। ਉਸ ‘ਤੇ ਕਤਲ, ਜਬਰੀ ਵਸੂਲੀ, ਧਮਕੀ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕੁੱਲ 130 ਮਾਮਲਿਆਂ ਦਾ ਸਾਹਮਣਾ ਹੈ। ਇੰਟਰਪੋਲ ਨੇ ਹਰਿਆਣਾ ਪੁਲਿਸ ਦੀ ਬੇਨਤੀ ‘ਤੇ ਲਖਵਿੰਦਰ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਸਨੂੰ ਭਾਰਤੀ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ।