Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ

| Edited By: Isha Sharma

May 26, 2024 | 4:43 PM

ਹਿਮਾਚਲ ਪ੍ਰਦੇਸ਼ ਦੇ ਸੈਲਾਨੀਆਂ ਲਈ ਵੱਡੀ ਖਬਰ ਹੈ। ਹਿਮਾਚਲ ਦੇ ਰੋਹਤਾਂਗ ਦੱਰੇ ਨੂੰ ਬਹਾਲ ਕਰਕੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਕੁੱਲੂ ਦੇ ਡਿਪਟੀ ਕਮਿਸ਼ਨਰ ਟੋਰੁਲ ਐਸ ਰਵੀਸ਼ ਨੇ ਵੀ ਸੈਲਾਨੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ।

Rohtang Pass Open For Tourists: ਹਿਮਾਚਲ ਪ੍ਰਦੇਸ਼ ਰੋਹਤਾਂਗ ਪਾਸ ਸ਼ੁੱਕਰਵਾਰ ਤੋਂ ਸੈਲਾਨੀਆਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੁਣ ਸੈਲਾਨੀ ਸਮੁੰਦਰ ਤਲ ਤੋਂ 13050 ਫੁੱਟ ਦੀ ਉਚਾਈ ‘ਤੇ ਸਥਿਤ ਰੋਹਤਾਂਗ ਪਾਸ ਨੂੰ ਦੇਖਣ ਲਈ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ। ਕੁੱਲੂ ਦੇ ਡਿਪਟੀ ਕਮਿਸ਼ਨਰ ਤੋਰੁਲ ਐਸ ਰਵੀਸ਼ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਇਸ ਦਾ ਆਨੰਦ ਲੈਣ, ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਅਤੇ ਕੂੜਾ ਇਧਰ-ਉਧਰ ਨਾ ਸੁੱਟਣ। ਰਵੀਸ਼ ਨੇ ਕਿਹਾ ਕਿ ਐਨਜੀਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਲਾਨੀਆਂ ਨੂੰ ਪਾਸ ਦਿੱਤੇ ਜਾ ਰਹੇ ਹਨ। ਸੈਲਾਨੀਆਂ ਲਈ ਵਾਤਾਵਰਣ ਅਨੁਕੂਲ ਪਖਾਨੇ ਅਤੇ ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪੁਲਿਸ ਫੋਰਸ ਤਾਇਨਾਤ ਕਰ ਰਹੀ ਹੈ। ਵੀਡੀਓ ਦੇਖੋ