Kuldeep Dhaliwal: “ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤਕ ਕੇਜਵਾਲ PM ਨਾ ਬਣ ਜਾਵੇ”
ਧਾਲੀਵਾਲ ਨੇ ਕਿਹਾ ਅਸੀ ਮੋਦੀ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਜੌ ਮਰਜੀ ਕਰ ਆਮ ਆਦਮੀ ਪਾਰਟੀ ਝੁਕਣ ਵਾਲੀ ਨਹੀਂ, ਆਮ ਆਦਮੀ ਪਾਰਟੀ ਉਦੋਂ ਤੱਕ ਸੰਘਰਸ਼ ਕਰਦੀ ਰਹੇਗੀ ਜਦ ਤਕ ਕੇਜਰੀਵਾਲ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ।
Kuldeep Dhaliwal: ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਹਜ਼ਾਰਾ ਦੀ ਗਿਣਤੀ ਵਿਚ ਗੁਰਦਾਸਪੁਰ , ਪਠਾਨਕੋਟ, ਬਟਾਲਾ,ਤਰਨਤਾਰਨ, ਤੇ ਅੰਮ੍ਰਿਤਸਰ ਦੇ ਮੰਤਰੀ ਤੇ ਵਿਧਾਇਕ ਇੱਕਠੇ ਹੋਏ, ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਮਾਝੇ ਹਲਕੇ ਦੀ ਪੁਰੀ ਲੀਡਰਸ਼ਿਪ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜ਼ਰੀਵਾਲ ਦੇ ਹੱਕ ਵਿਚ ਇੱਥੇ ਪੁੱਜੀ ਹੈ, ਅਸੀ ਸਾਰੇ ਕੇਜ਼ਰੀਵਾਲ ਦੇ ਹੱਕ ਵਿਚ ਖੜੇ ਹਾਂ,ਧਾਲੀਵਾਲ ਨੇ ਕਿਹਾ ਅਸੀ ਮੋਦੀ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਜੌ ਮਰਜੀ ਕਰ ਆਮ ਆਦਮੀ ਪਾਰਟੀ ਝੁਕਣ ਵਾਲੀ ਨਹੀਂ, ਆਮ ਆਦਮੀ ਪਾਰਟੀ ਉਦੋਂ ਤੱਕ ਸੰਘਰਸ਼ ਕਰਦੀ ਰਹੇਗੀ ਜਦ ਤਕ ਕੇਜਰੀਵਾਲ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ।