ਪਟਿਆਲਾ ਦੀ ਬੇਟੀ ਨੇ ਕਿਰਨ ਆਹੁਜਾ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਚ ਬਣਾਈ ਥਾਂ, ਕੀਤਾ ਸੂਬੇ ਦਾ ਨਾਂ ਰੋਸ਼ਨ

Jul 19, 2023 | 4:54 PM

ਪਟਿਆਲਾ ਦੀ ਪ੍ਰਤਿਭਾਸ਼ਾਲੀ ਕ੍ਰਿਕਟਰ ਕਨਿਕਾ ਆਹੂਜਾ ਨੂੰ ਚੀਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰਨੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਕਨਿਕਾ ਆਹੂਜਾ ਨੂੰ ਏਸ਼ੀਅਨ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੇ ਏਸ਼ੀਅਨ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀਆਂ ਮਹਿਲਾ ਖਿਡਾਰਨਾਂ ਕ੍ਰਿਕਟ ਦੀ ਖੇਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ।ਮੀਤ ਹੇਅਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀਆਂ ਮਹਿਲਾ ਖਿਡਾਰਨਾਂ ਕ੍ਰਿਕਟ ਦੀ ਖੇਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਕਨਿਕਾ ਆਹੂਜਾ ਨਾਲ ਗੱਲਬਾਤ ਵਿੱਚ ਮੀਤ ਹੇਅਰ ਨੇ ਖੇਡ ਵਿੱਚ ਉਸਦੀ ਸ਼ੁਰੂਆਤ ਅਤੇ ਉਸਦੇ ਅਭਿਆਸ ਦੇ ਰੁਝਾਨਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਕਨਿਕਾ ਦੇ ਕੋਚ ਕਮਲ ਸੰਧੂ ਅਤੇ ਕ੍ਰਿਕਟ ਹੱਬ ਅਕੈਡਮੀ ਦੇ ਡਾਇਰੈਕਟਰ ਹਰਜੋਤ ਬਾਜਵਾ ਵੀ ਮੌਜੂਦ ਸਨ।

ਕਨਿਕਾ ਆਹੂਜਾ ਆਲ ਰਾਊਂਡਰ ਖਿਡਾਰੀ ਹੈ। ਖੱਬੇ ਹੱਥ ਨਾਲ ਬੱਲੇਬਾਜ਼ੀ ਕਰਨ ਤੋਂ ਇਲਾਵਾ, ਉਹ ਸੱਜੇ ਹੱਥ ਦਾ ਗੇਂਦਬਾਜ਼ ਵੀ ਹੈ। ਉਹ ਅੰਡਰ-16 ਅਤੇ ਅੰਡਰ-19 ਪੰਜਾਬ ਕ੍ਰਿਕਟ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ। ਉਨ੍ਹਾਂ ਦਾ ਜਨਮ 7 ਅਗਸਤ 2002 ਨੂੰ ਹੋਇਆ ਸੀ। ਬਚਪਨ ਤੋਂ ਹੀ ਉਹ ਲੜਕਿਆਂ ਨਾਲ ਕ੍ਰਿਕਟ ਖੇਡਦੀ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਕ੍ਰਿਕਟ ਹੱਬ ਅਕੈਡਮੀ ‘ਚ ਭਰਤੀ ਕਰਵਾ ਦਿੱਤਾ। ਕ੍ਰਿਕਟ ਤੋਂ ਇਲਾਵਾ ਉਸ ਨੂੰ ਸਕੇਟਿੰਗ ਦਾ ਵੀ ਸ਼ੌਕ ਹੈ।ਪਟਿਆਲਾ ਵਾਸੀ ਸੁਰਿੰਦਰ ਕੁਮਾਰ ਦੀ ਧੀ ਕਨਿਕਾ ਆਹੂਜਾ, ਮਹਿਲਾ ਪ੍ਰੀਮੀਅਰ ਲੀਗ ਵਿੱਚ ਆਰਸੀਬੀ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਉੱਘੀ ਖਿਡਾਰਨ, ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਹੈ। ਉਹ 2013 ਤੋਂ ਕ੍ਰਿਕਟ ਹੱਬ ਅਕੈਡਮੀ, ਪਟਿਆਲਾ ਵਿਖੇ ਕੋਚ ਕਮਲ ਸੰਧੂ ਤੋਂ ਕੋਚਿੰਗ ਲੈ ਰਹੀ ਹੈ।ਜਾਣਕਾਰੀ ਲਈ ਦੱਸ ਦੇਈਏ ਕੀ ਕਨਿਕਾ ਕੇ ਪਿਤਾ ਸੁਰਿੰਦਰ ਕੁਮਾਰ ਵੀ ਕ੍ਰਿਕੇਟਰ ਰਹੇ ਹਨ।