ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ

| Edited By: Isha Sharma

Dec 15, 2024 | 5:41 PM IST

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਤੋਂ ਚੋਣ ਲੜਨਗੇ, ਜਦਕਿ ਮੁੱਖ ਮੰਤਰੀ ਆਤਿਸ਼ੀ ਕਾਲਕਾ ਜੀ ਤੋਂ ਚੋਣ ਅਖਾੜੇ ਵਿੱਚ ਉਤਰੇ ਹਨ। ਇਸ ਤੋਂ ਇਲਾਵਾ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ, ਗੋਪਾਲ ਰਾਏ ਬਾਬਰਪੁਰ ਤੋਂ, ਸੋਮਨਾਥ ਭਾਰਤੀ ਮਾਲਵੀਆ ਨਗਰ ਤੋਂ, ਸ਼ੋਏਬ ਮਟੀਆ ਮਹਿਲ ਤੋਂ, ਦੁਰਗੇਸ਼ ਪਾਠਕ ਰਾਜੇਂਦਰ ਨਗਰ ਤੋਂ ਚੋਣ ਲੜਨਗੇ।

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਆਪਣੀਆਂ ਬਾਕੀ ਸਾਰੀਆਂ ਸੀਟਾਂ ਤੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਪਾਰਟੀ ਨੇ ਐਤਵਾਰ ਨੂੰ ਆਪਣੀ ਚੌਥੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ 38 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 3 ਸੂਚੀਆਂ ਜਾਰੀ ਕੀਤੀਆਂ ਸਨ, ਜਿਸ ਵਿੱਚ 32 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ।