ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ ‘ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹਨ। ਅੰਮ੍ਰਿਤਸਰ ਚ ਕੁੱਲ 62 ਨਾਕੇ ਲਗਾਏ ਗਏ ਹਨ। 20 ਨਾਕੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਚ ਲਗਾਏ ਗਏ ਹਨ ਤੇ 10 ਸ਼ਹਿਰ ਦੇ ਬਾਹਰੀ ਇਲਾਕਿਆਂ ਚ ਲਗਾਏ ਗਏ ਹਨ। ਨਾਕਿਆਂ ਤੇ ਪੁਲਿਸ 24 ਘੰਟੇ ਤੈਨਾਤ ਰਹੇਗੀ। ਪੁਲਿਸ ਫ਼ੋਰਸ ਹਰ ਸ਼ੱਕੀ ਘਟਨਾ ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ 40 ਡੀਐਸਪੀ ਤੇ ਐਸਪੀ ਲੈਵਲ ਦੇ ਅਧਿਕਾਰੀ ਵੀ ਸ਼ਹਿਰ ਚ ਨਿਗਰਾਨੀ ਤੇ ਰਹਿਣਗੇ। ਪੁਲਿਸ ਸ਼ਹਿਰ ਚ ਫਲੈਗ ਮਾਰਚ ਵੀ ਕੱਢ ਰਹੀ ਹੈ।
ਅੰਮ੍ਰਿਤਸਰ ਚ ਅੱਜ ਯਾਨੀ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮਨਾਈ ਜਾ ਰਹੀ ਹੈ। ਸਵੇਰੇ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਹੋਈ। ਅਕਾਲ ਤਖ਼ਤ ਦੇ ਕਾਰਜ਼ਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਵਾਦ ਤੋਂ ਬੱਚਣ ਲਈ ਅਰਦਾਸ ਚ ਹੀ ਕੌਮ ਦੇ ਨਾਂ ਸੰਦੇਸ਼ ਦਿੱਤਾ। ਹਾਲਾਂਕਿ, ਇਹ ਸੰਦੇਸ਼ ਅਰਦਾਸ ਤੋਂ ਬਾਅਦ ਦਿੱਤਾ ਜਾਂਦਾ ਹੈ।