Jarmanpreet Singh Interview: ਕਾਂਸੀ ਤਮਗਾ ਜਿੱਤ ਲਿਆ ਪਰ ਖੁਸ਼ ਨਹੀਂ ਹੈ ਟੀਮ ਇੰਡੀਆ…ਇੰਟਰਵਿਊ ਚ ਦੱਸੀ ਵਜ੍ਹਾ
Jarmanpreet Singh Interview: ਗ੍ਰੇਟ ਬ੍ਰਿਟੇਨ ਦੇ ਖਿਲਾਫ ਸਾਡੇ ਇਕ ਖਿਡਾਰੀ ਨੂੰ ਰੈਡ ਕਾਰਡ ਦਿਖਾਇਆ ਸੀ। ਉਸ ਵੇਲੇ ਅਸੀਂ ਸੋਚ ਲਿਆ ਸੀ ਕਿ ਟੀਮ ਹੋਰ ਮਹਿਨਤ ਕਰਕੇ ਜਿੱਤ ਹਾਸਿਲ ਕਰੇਗੀ। ਅਸੀਂ ਹਾਰਾਂਗੇ ਨਹੀਂ। ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਰਹੀਆਂ ਪਰ ਜਦੋਂ ਮੇਰੇ 'ਤੇ ਬੈਨ ਲੱਗਿਆ ਉਹ ਟਾਈਮ ਬਹੁਤ ਔਖਾ ਸੀ। ਪਰ ਉਸ ਸਮੇਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਵੀ। ਅਸੀਂ ਭਾਵੇਂ ਕਾਂਸੀ ਦਾ ਤਮਗਾ ਜਿੱਤ ਲਿਆ ਹੈ ਪਰ ਇਸ ਨਾਲ ਸਾਨੂੰ ਸੰਤੁਸ਼ਟੀ ਹਾਸਿਲ ਨਹੀਂ ਹੋਈ।
ਬੀਤੇ ਦਿਨ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੀ ਇੰਡੀਅਨ ਹਾਕੀ ਟੀਮ ਨੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਟੀਮ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਦੇਸ਼ ਨੂੰ ਬ੍ਰਾਂਜ ਮੈਡਲ ਜਿੱਤਾਇਆ ਹੈ। ਇਸ ਖ਼ਬਰ ਨੂੰ ਲੈ ਕੇ ਸਾਰੇ ਦੇਸ਼ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਕਮਾਲ ਦੇ ਗੋਲ ਨੇ ਟੀਮ ਨੂੰ ਜਿੱਤ ਹਾਸਿਲ ਕਰਵਾਈ। ਕਪਤਾਨ ਦੀ ਕਮਾਨ ਨਾਲ ਪੂਰੀ ਟੀਮ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ। ਜਿਸ ਨੂੰ ਲੈ ਕੇ ਟੀਵੀ9 ਦੇ ਖੇਡ ਸੰਪਾਦਕ ਸ਼ਿਵੇਂਦਰ ਸਿੰਘ ਨੇ ਇੰਡੀਅਨ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਨਾਲ ਖਾਸ ਗੱਲਬਾਤ ਕੀਤੀ।
Latest Videos
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO