ਜਲੰਧਰ ਦੀ ਜੰਗ ‘ਚ ਕੌਣ ਮਾਰੇਗਾ ਬਾਜ਼ੀ , ਕਿਸਦਾ ਪੱਲੜਾ ਭਾਰੀ ?
ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਪੰਜਾਬ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੀਆਂ ਹਨ। ਸੂਬੇ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਕੋਈ ਪਾਰਟੀ ਕਿਸੇ ਨਾਲ ਗਠਜੋੜ ਤੋਂ ਬਿਨ੍ਹਾਂ ਇੱਕਲੇ ਚੋਣਾਂ ਲੜ ਰਹੀਆਂ ਹਨ। ਇਸ ਵਾਰ ਦਾ ਮੁਕਾਬਲਾ ਕਾਫੀ ਫੱਸਵਾਂ ਅਤੇ ਦਿਲਚਸਪ ਹੋਣ ਵਾਲਾ ਹੈ।
ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਵੀ ਸਾਰੀਆਂ ਸਿਆਸੀ ਪਾਰਟੀਆਂ ਕਾਫੀ ਐਕਟਿਵ ਨਜ਼ਰ ਆ ਰਹੀਆਂ ਹਨ। ਸਭ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪੰਜਾਬ ਦੀਆਂ 13 ਸੀਟਾਂ ਤੇ ਇਸ ਵਾਰ ਕਾਫੀ ਫੱਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ। 13 ਹੋਟ ਸੀਟਾਂ ਵਿੱਚੋਂ ਇਕ ਜਲੰਧਰ ਦੀ ਸੀਟ ਹੈ। ਭਾਜਪਾ ਤੋਂ ਇਸ ਵਾਰ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡੀ ਸੀ ਉਹ ਉਮੀਦਵਾਰ ਹਨ। ਕਾਂਗਰਸ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂ ਅਤੇ ਅਕਾਲੀ ਦਲ ਤੋਂ ਮੁਹਿੰਦਰ ਸਿੰਘ ਕੇਪੀ ਨੂੰ ਟਿਕਟ ਮਿਲੀ ਹੈ। ਸਾਡੀ ਟੀਮ ਨੇ ਜਦੋਂ ਜਲੰਧਰ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਇਹ ਸੁਣਨ ਨੂੰ ਮਿਲਿਆ ਕਿ ਲੋਕ ਆਖਿਰੀ ਦਿਨ ਹੀ ਆਪਣਾ ਮਨ ਬਣਾਉਂਣਗੇ ਅਤੇ ਜੋ ਉਨ੍ਹਾਂ ਦੇ ਹਿੱਤਾਂ ਲਈ ਕੰਮ ਕਰੇਗਾ ਉਸ ਨੂੰ ਵੋਟ ਪਾਉਣਗੇ।