ਜਲੰਧਰ ਦੇ ਘਰ ‘ਚ ਫਰਿੱਜ ਦਾ ਕੰਪ੍ਰੈਸਰ ਫੱਟਣ ਨਾਲ ਲੱਗੀ ਅੱਗ, ਇੱਕੋ ਹੀ ਪਰਿਵਾਰ ਦੇ 6 ਜੀਆਂ ਦੀ ਮੌਤ

| Edited By: Kusum Chopra

Oct 09, 2023 | 6:12 PM IST

ਜਲੰਧਰ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ 'ਚ ਇੱਕ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋਈ ਹੈ। ਫਰਿੱਜ ਦੇ ਕੰਪ੍ਰੈਸ਼ਰ ਵਿੱਚ ਧਮਾਕਾ ਹੋਣ ਕਾਰਨ ਅਚਾਨਕ ਘਰ 'ਚ ਅੱਗ ਲੱਗ ਗਈ। ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਮਰੀਜ਼ਾਂ ਨੂੰ ਸਹੀ ਇਲਾਜ਼ ਨਹੀਂ ਦਿੱਤਾ।

ਜਲੰਧਰ ‘ਚ ਐਤਵਾਰ ਰਾਤ ਨੂੰ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ‘ਚ ਇੱਕ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋਈ ਹੈ। ਘਟਨਾ ਜਲੰਧਰ ਪੱਛਮੀ ਦੇ ਅਵਤਾਰ ਨਗਰ ਤੋਂ ਦੱਸੀ ਜਾ ਰਹੀ ਹੈ ਜਿਸ ‘ਚ ਇੱਕ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਇਸ ਘਟਨਾ ਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਈਆ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੇ ਚਸ਼ਮਦੀਦਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਹਾਦਸੇ ਚ ਪੀੜਤਾਂ ਨੂੰ ਹਸਤਪਤਾਲ ਲਿਜਾਇਆ ਗਿਆ ਸੀ, ਪਰ ਡਾਕਟਰਾਂ ਨੇ ਇਲਾਜ਼ ਤੇ ਧਿਆਨ ਨਹੀਂ ਦਿੱਤਾ। ਇਲਜ਼ਾਮਾਂ ਨੂੰ ਲੈ ਕੇ ਆਪ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਹਸਪਤਾਲ ਚ ਡਾਕਟਰਾਂ ਨੇ ਇਲਾਜ਼ ‘ਚ ਲਾਪਰਵਾਈ ਵਰਤੀ ਹੈ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।