Jaisalmer Bus Fire Tragedy: ਜੈਸਲਮੇਰ ਵਿੱਚ ਸ਼ਾਰਟ ਸਰਕਟ ਅਤੇ ਪਟਾਕਿਆਂ ਨਾਲ ਲੱਗੀ ਅੱਗ , 20 ਲੋਕਾਂ ਦੀ ਗਈ ਜਾਨ

| Edited By: Kusum Chopra

Oct 15, 2025 | 5:07 PM IST

ਬੱਸ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਡਿੱਗੀ ਵਿੱਚ ਰੱਖੇ ਪਟਾਕਿਆਂ ਵਿੱਚ ਅੱਗ ਲੱਗ ਗਈ। ਜਿਸਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ ਸਵਾਰ 57 ਯਾਤਰੀ ਘਬਰਾ ਗਏ ਅਤੇ ਕਈਆਂ ਨੇ ਆਪਣੀ ਜਾਨ ਬਚਾਉਣ ਲਈ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ।

Jaisalmer Bus Fire Tragedy: ਰਾਜਸਥਾਨ ਦੇ ਜੈਸਲਮੇਰ ਵਿੱਚ ਇੱਕ ਸਲੀਪਰ ਬੱਸ ਨੂੰ ਲੱਗੀ ਭਿਆਨਕ ਅੱਗ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਡਿੱਗੀ ਵਿੱਚ ਰੱਖੇ ਪਟਾਕਿਆਂ ਵਿੱਚ ਅੱਗ ਲੱਗ ਗਈ। ਜਿਸਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ ਸਵਾਰ 57 ਯਾਤਰੀ ਘਬਰਾ ਗਏ ਅਤੇ ਕਈਆਂ ਨੇ ਆਪਣੀ ਜਾਨ ਬਚਾਉਣ ਲਈ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਅੱਗ ਇੰਨੀ ਭਿਆਨਕ ਸੀ ਕਿ ਜਦੋਂ ਤੱਕ ਇਸ ‘ਤੇ ਕਾਬੂ ਪਾਇਆ ਗਿਆ, 20 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਲਈ ਹੁਣ ਡੀਐਨਏ ਸੈਂਪਲਿੰਗ ਸ਼ੁਰੂ ਕੀਤੀ ਗਈ ਹੈ।