International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ

| Edited By: Rohit Kumar

Jun 21, 2025 | 12:26 PM IST

ਅੱਜ ਦੁਨੀਆ ਭਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਲਗਭਗ 3 ਲੱਖ ਲੋਕਾਂ ਨਾਲ ਯੋਗ ਕੀਤਾ।

ਅੱਜ ਦੁਨੀਆ ਭਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਲਗਭਗ 3 ਲੱਖ ਲੋਕਾਂ ਨਾਲ ਯੋਗ ਕੀਤਾ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੁੜਨਾ ਅਤੇ ਇਹ ਦੇਖਣਾ ਖੁਸ਼ਗਵਾਰ ਹੈ ਕਿ ਯੋਗ ਨੇ ਪੂਰੀ ਦੁਨੀਆ ਨੂੰ ਕਿਵੇਂ ਜੋੜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁਨੀਆ ਵਿੱਚ ਅਸ਼ਾਂਤੀ, ਤਣਾਅ ਅਤੇ ਅਸਥਿਰਤਾ ਵਧ ਰਹੀ ਹੈ, ਯੋਗ ਸ਼ਾਂਤੀ ਦੀ ਦਿਸ਼ਾ ਦਿਖਾਉਂਦਾ ਹੈ। ਇਹ ਇੱਕ ਵਿਰਾਮ ਬਟਨ ਵਾਂਗ ਹੈ।