ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ ‘ਤੇ ਭਾਰਤ ਦਾ ਪਲਟਵਾਰ

| Edited By: Isha Sharma

| Oct 18, 2024 | 5:01 PM IST

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਬੂਲਨਾਮੇ ਤੇ ਭਾਰਤ ਨੇ ਪਲਟਵਾਰ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਉਹੀ ਕਰ ਰਹੇ ਹਾਂ ਜੋ ਪੀਐਮ ਟਰੂਡੋ ਨੇ ਸਵੀਕਾਰ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਨੇ ਸਾਡੇ 'ਤੇ ਲਗਾਏ ਗਏ ਗੰਭੀਰ ਦੋਸ਼ਾਂ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।

ਪੀਐਮ ਟਰੂਡੋ ਦੇ ਦੋਸ਼ਾਂ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਲਈ ਪ੍ਰਧਾਨ ਮੰਤਰੀ ਟਰੂਡੋ ਹੀ ਜ਼ਿੰਮੇਵਾਰ ਹਨ। ਭਾਰਤ-ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਟਰੂਡੋ ਨੇ ਮੰਨਿਆ ਕਿ ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਭਾਰਤ ਨੂੰ ਸਿਰਫ਼ ਖੁਫ਼ੀਆ ਜਾਣਕਾਰੀ ਦਿੱਤੀ ਸੀ ਅਤੇ ਕੋਈ ਠੋਸ ਸਬੂਤ ਨਹੀਂ ਦਿੱਤਾ ਸੀ। ਇਸ ਮਾਮਲੇ ਵਿੱਚ ਭਾਰਤ ਸ਼ੁਰੂ ਤੋਂ ਹੀ ਕੈਨੇਡਾ ਦੇ ਦਾਅਵੇ ਨੂੰ ਨਕਾਰਦਾ ਰਿਹਾ ਹੈ। ਕੈਨੇਡੀਅਨ ਪੀਐਮ ਦੇ ਬਿਆਨ ‘ਤੇ ਭਾਰਤ ਨੇ ਕਿਹਾ ਕਿ ਟਰੂਡੋ ਦਾ ਬਿਆਨ ਰਾਜਨੀਤੀ ਤੋਂ ਪ੍ਰੇਰਿਤ ਹੈ। ਉਹ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ ਦੇਖੋ
Published on: Oct 17, 2024 03:52 PM IST