VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ…
ਬਠਿੰਡਾ ਦੇ ਪਿੰਡ ਗਹਿਰੀ ਨੇ ਮਤਾ ਪਾਇਆ ਕਿ ਪ੍ਰਵਾਸੀਆਂ ਦਾ ਨਾ ਤਾਂ ਵੋਟਰ ਤੇ ਨਾ ਹੀ ਆਧਾਰ ਕਾਰਡ ਬਣਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਤੇ ਪ੍ਰਵਾਸੀਆਂ ਨੂੰ ਮੋਟਰ ਤੇ ਰੱਖਣਾ ਹੋਵੇਗਾ। ਇਸੇ ਤਰ੍ਹਾਂ ਪੰਜਾਬ ਭਰਚ ਪ੍ਰਵਾਸੀਆਂ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ,
ਹੁਸ਼ਿਆਰਪੁਰਚ 5 ਸਾਲਾਂ ਹਰਵੀਰ ਸਿੰਘ ਦੀ ਕਿਡਨੈਪਿੰਗ ਤੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਪੰਜਾਬਚ ਪ੍ਰਵਾਸੀਆਂ ਖਿਲਾਫ਼ ਗੁੱਸਾ ਭੜਕਦਾ ਜਾ ਰਿਹਾ ਹੈ। ਕਈ ਪਿੰਡਾ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਖਿਲਾਫ਼ ਮਤੇ ਵੀ ਪਾਏ ਹਨ। ਹੁਸ਼ਿਆਰਪੁਰਚ 25 ਗ੍ਰਾਮ ਪੰਚਾਇਤਾਂ ਨੇ ਸਾਂਝਾ ਫ਼ਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਸੇ ਵੀ ਪ੍ਰਵਾਸੀ ਦੇ ਰਿਕਾਰਡ, ਦਸਤਾਵੇਜ਼ ਨਹੀਂ ਬਣਾਏ ਜਾਣਗੇ ਤੇ ਨਾ ਹੀ ਉਨ੍ਹਾਂ ਨੂੰ ਜ਼ਮੀਨ ਵੇਚੀ ਜਾਵੇਗੀ। ਬਠਿੰਡਾ ਦੇ ਪਿੰਡ ਗਹਿਰੀ ਨੇ ਮਤਾ ਪਾਇਆ ਕਿ ਪ੍ਰਵਾਸੀਆਂ ਦਾ ਨਾ ਤਾਂ ਵੋਟਰ ਤੇ ਨਾ ਹੀ ਆਧਾਰ ਕਾਰਡ ਬਣਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਤੇ ਪ੍ਰਵਾਸੀਆਂ ਨੂੰ ਮੋਟਰ ਤੇ ਰੱਖਣਾ ਹੋਵੇਗਾ। ਇਸੇ ਤਰ੍ਹਾਂ ਪੰਜਾਬ ਭਰਚ ਪ੍ਰਵਾਸੀਆਂ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਕੀਤੇ ਉਨ੍ਹਾਂ ਦੀਆਂ ਰੇਹੜੀਆਂ ਬੰਦ ਕਰਵਾਈਆਂ ਜਾ ਰਹੀਆਂ ਹਨ ਤੇ ਕੀਤੇ ਪ੍ਰਵਾਸੀਆਂ ਦੀ ਝੁੱਗੀਆਂ ਖਾਲੀ ਕਰਵਾਈਆਂ ਜਾ ਰਹੀਆਂ ਹਨ।
Published on: Sep 16, 2025 03:55 PM IST
