Himachal Congress Crisis: ਪ੍ਰਤਿਭਾ ਸਿੰਘ ਨੇ ਬੀਜੇਪੀ ਦੀ ਕੀਤੀ ਤਾਰੀਫ਼, ਕਾਂਗਰਸ ਦੇ ਭੁਪਿੰਦਰ ਹੁੱਡਾ ਨੇ ਕਹੀ ਇਹ ਗੱਲ
ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਲੈ ਕੇ ਪੈਦਾ ਹੋਇਆ ਸੰਕਟ ਅਜੇ ਟਲਦਾ ਨਜ਼ਰ ਨਹੀਂ ਆ ਰਿਹਾ ਹੈ। ਇਕ ਪਾਸੇ ਵਿਕਰਮਾਦਿੱਤਿਆ ਸਿੰਘ ਅਜੇ ਵੀ ਨਾਰਾਜ਼ ਨਜ਼ਰ ਆ ਰਹੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਮਾਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨੇ ਖੁੱਲ੍ਹ ਕੇ ਭਾਜਪਾ ਦੀ ਤਾਰੀਫ ਕਰਕੇ ਕਾਂਗਰਸ ਵਿਚ ਤਣਾਅ ਵਧਾ ਦਿੱਤਾ ਹੈ।
ਇਹ ਪੁੱਛੇ ਜਾਣ ‘ਤੇ ਕਿ ਅੱਜ ਕੌਣ ਬਿਹਤਰ ਢੰਗ ਨਾਲ ਤਿਆਰ ਹੈ – ਕਾਂਗਰਸ ਜਾਂ ਭਾਜਪਾ, ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਮੁਖੀ ਪ੍ਰਤਿਭਾ ਸਿੰਘ ਨੇ ਕਿਹਾ, “ਕਾਂਗਰਸ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ… ਇਹ ਸੱਚ ਹੈ ਕਿ ਭਾਜਪਾ ਸਾਡੇ ਨਾਲੋਂ ਬਿਹਤਰ ਕੰਮ ਕਰ ਰਹੀ ਹੈ।”
