ਹਰਿਆਣਾ ਦੇ ਸਰਕਾਰੀ ਅਸਪਤਾਲਾਂ ਵਿੱਚ ਡਾਕਟਰਾਂ ਲਈ ‘ਡ੍ਰੇਸ ਕੋਡ’
Updated On: 15 Mar 2023 16:38:PM
ਹਰਿਆਣਾ ਦੇ ਸਰਕਾਰੀ ਅਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰ ਸਟਾਫ਼ ਲਈ ਡ੍ਰੇਸ ਕੋਡ ਲਾਗੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਉਹਨਾਂ ਦੇ ਜੀਂਸ, ਟੀ-ਸ਼ਰਟ, ਪਲਾਜੋ ਵਰਗੀਆਂ ਪੋਸ਼ਾਕਾਂ ਪਹਿਨਣ ਤੇ ਰੋਕ ਲਗਾ ਦਿੱਤੀ ਗਈ ਹੈ। ਹੋਰ ਤਾਂ ਹੋਰ, ਡਾਕਟਰਾਂ ਨੂੰ ਆਪਣੇ ਨਹੁੰ ਅਤੇ ਵਾਲ ਵੀ ਛੋਟੇ ਅਤੇ ਸਾਫ-ਸੁਥਰੇ ਰੱਖਣੇ ਹੋਣਗੇ, ਹੇਅਰ ਸਟਾਇਲ ਤੇ ਵੀ ਪਾਬੰਦੀ ਹੋਵੇਗੀ। ਇਹ ਡ੍ਰੇਸ ਕੋਡ ਵੀਰਵਾਰ ਨੂੰ ਜਾਰੀ ਕੀਤਾ ਗਿਆ। ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਡਾਕਟਰਾਂ ਲਈ ਡ੍ਰੇਸ ਕੋਡ ਅਸਲ ਵਿੱਚ ਅਸਪਤਾਲਾਂ ਚ ਅਨੁਸ਼ਾਸਨ, ਇਕਸਾਰਤਾ ਅਤੇ ਸਮਾਨਤਾ ਦੀ ਭਾਵਨਾ ਪੈਦਾ ਕਰਨ ਲਈ ਲਿਆਂਦਾ ਗਿਆ ਹੈ, ਜੋ ਹੁਣ ਹਰਿਆਣਾ ਦੇ ਸਾਰੀਆਂ ਸਰਕਾਰੀ ਅਸਪਤਾਲਾਂ ਵਿੱਚ ਪ੍ਰਭਾਵੀ ਹੋਵੇਗਾ।