‘ਹਰਿਆਣਾ ‘ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ’… ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ
Haryana Vidhan Sabha Election: ਇਸ ਤੋਂ ਪਹਿਲਾਂ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਵੀ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਬਣਨ ਦਾ ਦਾਅਵਾ ਕਰ ਚੁੱਕੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਹਰਿਆਣਾ ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਨਾਲ ਹੀ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਮੁੱਖ ਮੰਤਰੀ ਬਣਨ ਦੀ ਵੀ ਇੱਛਾ ਜਤਾਈ ਸੀ। ਬੀਜੇਪੀ ਅਤੇ ਕਾਂਗਰਸ ਦੋਵਾਂ ਪਾਰਟੀਆਂ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਦੇ ਕਾਬਜ ਹੋਣ ਨੂੰ ਲੈ ਕੇ ਕਈ ਵੱਡੇ ਆਗੂ ਆਪੋ-ਆਪਣੇ ਦਾਅਵੇ ਕਰ ਰਹੇ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਲਕੇ 8 ਅਕਤੂਬਰ ਨੂੰ ਐਲਾਨੇ ਜਾਣੇ ਹਨ, ਪਰ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੋਵੇਂ ਹੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ, ਉਥੇ ਹੀ ਮੁੱਖ ਮੰਤਰੀ ਸੈਣੀ ਦੇ ਇੱਕ ਬਿਆਨ ਨੇ ਹਰਿਆਣਾ ਦੀ ਸਿਆਸਤ ਵਿੱਚ ਖਲਬਲੀ ਮਚਾ ਦਿੱਤੀ ਹੈ। ਸੈਣੀ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਸਾਰੇ ਪ੍ਰਬੰਧ ਹਨ। ਸੀਐਮ ਸੈਣੀ ਦੇ ਇਸ ਬਿਆਨ ਦੇ ਵੱਖੋ-ਵੱਖਰੇ ਅਰਥ ਕੱਢੇ ਜਾ ਰਹੇ ਹਨ, ਲੋਕ ਪੁੱਛ ਰਹੇ ਹਨ ਕਿ ਉਹ ਕਿਸ ਆਧਾਰ ‘ਤੇ ਭਾਜਪਾ ਦੀ ਸਰਕਾਰ ਬਣਾ ਰਹੇ ਹਨ ਅਤੇ ਕਿਸ ਪ੍ਰਬੰਧ ਦੀ ਗੱਲ ਕਰ ਰਹੇ ਹਨ?
Published on: Oct 07, 2024 03:49 PM
Latest Videos