ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
Haryana Election Result 2024 LIVE: ਹਰਿਆਣਾ 'ਚ ਨਹੀਂ ਖੁੱਲ੍ਹੇਗੀ ਰਾਹੁਲ ਗਾਂਧੀ ਦੀ ਜਲੇਬੀ ਫੈਕਟਰੀ, ਅਨਿਲ ਵਿਜ ਦਾ ਤਿੱਖਾ ਹਮਲਾ

Haryana Election Result 2024 LIVE: ਹਰਿਆਣਾ ‘ਚ ਨਹੀਂ ਖੁੱਲ੍ਹੇਗੀ ਰਾਹੁਲ ਗਾਂਧੀ ਦੀ ਜਲੇਬੀ ਫੈਕਟਰੀ, ਅਨਿਲ ਵਿਜ ਦਾ ਤਿੱਖਾ ਹਮਲਾ

tv9-punjabi
TV9 Punjabi | Updated On: 08 Oct 2024 11:27 AM IST

Haryana Election Result 2024 Live Updates: ਹਰਿਆਣਾ ਚ ਵੱਡਾ ਉਲਟਫੇਰ ਹੋ ਗਿਆ ਹੈ। ਪਹਿਲਾਂ ਜਿੱਥੇ ਰੁਝਾਨਾਂ ਵਿੱਚ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਉਂਦੀ ਵਿਖਾਈ ਦੇ ਰਹੀ ਸੀ ਉੱਥੇ ਹੀ ਹੁਣ ਭਾਜਪਾ ਕਾਫੀ ਅੱਗੇ ਨਿਕਲ ਗਈ ਹੈ। ਜਿਸ ਤੋਂ ਬਾਅਦ ਬੀਜੇਪੀ ਆਗੂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਰਿਆਣਾ ਭਾਜਪਾ ਦੇ ਸੀਨੀਅਰ ਆਗੂ ਅਨਿਲ ਵਿਜ ਨੇ ਕਾਂਗਰਸ ਤੇ ਵੱਡਾ ਹਮਲਾ ਬੋਲਿਆ ਹੈ।

ਹਰਿਆਣਾ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਪੂਰੀ ਖੇਡ ਬਦਲਦੀ ਨਜ਼ਰ ਆ ਰਹੀ ਹੈ। ਰੁਝਾਨਾਂ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਬਹੁਮਤ ਨਾਲ ਬਣਦੀ ਦਿਖਾਈ ਦੇ ਰਹੀ ਸੀ ਤਾਂ ਉੱਥੇ ਹੀ ਹੁਣ ਭਾਜਪਾ ਕਾਫੀ ਅੱਗੇ ਨਿਕਲ ਚੁੱਕੀ ਹੈ। ਜਿਸਤੋਂ ਬਾਅਦ ਭਾਜਪਾ ਆਗੂ ਇਸ ਚਮਤਕਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਭਾਜਪਾ ਦੇ ਸੀਨੀਅਰ ਆਗੂ ਅਨਿਲ ਵਿਜ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਬਹੁਤ ਹੀ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਹੈ ਕਿ ਉਹ ਹਰਿਆਣਾ ਵਿੱਚ ਰਾਹੁਲ ਗਾਂਧੀ ਦੀ ਜਲੇਬੀ ਦੀ ਫੈਕਟਰੀ ਨਹੀਂ ਖੁੱਲ੍ਹਣ ਦੇਣਗੇ।

Published on: Oct 08, 2024 11:25 AM