ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਇਹ 32 ਸਾਲਾ ਪੂਨਮ ਦੀ ਕਹਾਣੀ ਹੈ, ਜੋ ਇੱਕ ਸਾਈਕੋ ਕਿਲਰ ਹੈ। ਜਦੋਂ ਪੁਲਿਸ ਨੇ ਪੂਨਮ ਨੂੰ ਗ੍ਰਿਫ਼ਤਾਰ ਕੀਤ, ਤਾਂ ਉਸ ਨੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਦਿਖਾਇਆ। ਪਾਣੀਪਤ ਪੁਲਿਸ ਦੇ ਅਨੁਸਾਰ, ਪੂਨਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸੁੰਦਰ ਬੱਚਿਆਂ, ਖਾਸ ਕਰਕੇ ਕੁੜੀਆਂ ਤੋਂ ਈਰਖਾ ਕਰਦੀ ਸੀ।
ਇਹ 32 ਸਾਲਾ ਪੂਨਮ ਦੀ ਕਹਾਣੀ ਹੈ, ਜੋ ਇੱਕ ਸਾਈਕੋ ਕਿਲਰ ਹੈ। ਜਦੋਂ ਪੁਲਿਸ ਨੇ ਪੂਨਮ ਨੂੰ ਗ੍ਰਿਫ਼ਤਾਰ ਕੀਤ, ਤਾਂ ਉਸ ਨੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਦਿਖਾਇਆ। ਪਾਣੀਪਤ ਪੁਲਿਸ ਦੇ ਅਨੁਸਾਰ, ਪੂਨਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸੁੰਦਰ ਬੱਚਿਆਂ, ਖਾਸ ਕਰਕੇ ਕੁੜੀਆਂ ਤੋਂ ਈਰਖਾ ਕਰਦੀ ਸੀ।ਹਰਿਆਣਾ ਦੇ ਪਾਣੀਪਤ ਤੇ ਸੋਨੀਪਤਚ ਚਾਰ ਮਾਸੂਮ ਬੱਚਿਆਂ ਦੇ ਸਿਲਸਿਲੇ ਵਾਰ ਕਤਲਾਂ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਜਿਨ੍ਹਾਂ ਨੂੰ ਸਾਲਾਂ ਤੋਂ ਹਾਦਸੇ ਮੰਨਿਆ ਜਾ ਰਿਹਾ ਸੀ, ਉਹ ਅਸਲਚ ਹਾਦਸੇ ਨਹੀਂ ਸਨ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤੇ ਗਏ ਕਤਲ ਸਨ। ਇੱਕ ਔਰਤ ਨੇ ਚਾਰੋਂ ਕਤਲ ਕੀਤੇ, ਇਹ ਸਾਰੇ ਇਸ ਲਈ ਕਿਉਂਕਿ ਉਹ ਸੁੰਦਰ ਬੱਚਿਆਂ ਤੋਂ ਈਰਖਾ ਕਰਦੀ ਸੀ। ਔਰਤ ਕੁੜੀਆਂ ਨੂੰ ਨਫ਼ਰਤ ਕਰਦੀ ਸੀ, ਪਰ ਉਸ ਨੇ ਆਪਣੇ ਪੁੱਤਰ ਨੂੰ ਵੀ ਮਾਰ ਦਿੱਤਾ। ਇਹ ਬਹੁਤ ਹੀ ਅਜੀਬ ਲੱਗਦਾ ਹੈ, ਫਿਰ ਜਦੋਂ ਉਹ ਕੁੜੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ ਤਾਂ ਉਸ ਨੇ ਮੁੰਡੇ ਨੂੰ ਕਿਉਂ ਮਾਰਿਆ? ਇਸ ਦੇ ਪਿੱਛੇ ਕੁਝ ਕਾਰਨ ਸਨ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।