ਬਠਿੰਡਾ ਤੋਂ ਸਾੰਸਦ ਹਰਸਿਮਰਤ ਕੌਰ ਨੇ ਘੇਰੀ ਪੰਜਾਬ ਸਰਕਾਰ ਕਿਹਾ “10 ਮਹੀਨੇ ਤੋਂ ਹੀ ਪੰਜਾਬ ਦੀ ਹਾਲਤ ਹੋਰ ਬਦਤਰ ਹੋ ਗਈ ਹੈ”

Published: 12 Jan 2023 19:07:PM

ਲੋਕਸਭਾ ਦੇ ਸੈਸ਼ਨ ਦੇ ਦੋਰਾਣ ਸ਼ਿਰੋਮਣੀ ਆਕਾਲੀ ਦਲ ਦੀ ਹਰ ਸਿਮਰਤ ਕੌਰ ਬਾਦਲ ਨੇ ਕਿਹਾ 2014 ਤੋਂ ਜਦੋਂ ਤੋ ਨਵੀਂ ਪਾਰਟੀ ਨੇ ਜਨਮ ਲਿੱਤਾ ਹੈ ਉਸ ਤੋਂ ਬਾਅਦ ਪੰਜਾਬ ਚ ਜੋ ਹੋਇਆ ਉਹ ਕੋਈ ਸੋਚ ਨਹੀਂ ਸਕਦਾ…ਕੌਰ ਨੇ ਕਿਹਾ ਕਿ ਪਿਛਲੇ 10 ਮਹੀਨੇ ਤੋਂ ਹੀ ਪੰਜਾਬ ਦੀ ਹਾਲਤ ਹੋਰ ਬਦਤਰ ਹੋ ਗਈ ਹੈ….ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸੂਬੇ (ਪੰਜਾਬ) ਦਾ ਮੁੱਖ ਮੰਤਰੀ ਕੁਝ ਮਹੀਨੇ ਪਹਿਲਾਂ ਸਦਨ ਵਿੱਚ ਬੈਠਦਾ ਸੀ। ਉਹ ਹੁਣ ਰਾਜ ਚਲਾ ਰਿਹਾ ਹੈ। ਪਤਾ ਨਹੀਂ ਉਹ ਕੀ ਖਾ-ਪੀ ਕੇ ਆਏ ਸਨ ਕਿ ਕੋਲ ਬੈਠੇ ਮੈਂਬਰਾਂ ਨੇ ਸੀਟ ਬਦਲਣ ਦੀ ਸ਼ਿਕਾਇਤ ਕਰ ਦਿੱਤੀ ਸੀ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਤਰ੍ਹਾਂ ਦੇ ਰਹੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੂਬੇ ਦੀ ਹਾਲਤ ਕੀ ਹੋਵੇਗੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੱਸਦੇ ਨਜ਼ਰ ਆਏ।ਪੰਜਾਬ ਦੇ ਮੌਜੂਦਾ ਸੀਐੱਮ ਤੇ ਹਰਸਿਮਰਤ ਨੇ ਕੀ ਕੜੇ ਬੋਲ ਬੋਲੇ…ਖੁੱਦ ਸੁਣੋਂ……

Follow Us On