ਆਲ ਪਾਰਟੀ ਮੀਟਿੰਗ ‘ਚ ਪਹੁੰਚੀ ਹਰਸਿਮਰਤ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦਾ ਚੁਕਿਆ ਮੁੱਦਾ

| Edited By:

| Feb 02, 2023 | 1:37 PM

ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸੋਮਵਾਰ ਨੂੰ ਹੋਈ ਸਰਬ ਪਾਰਟੀ ਬੈਠਕ 'ਚ 27 ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਜਿਸ ਵਿਚ ਪੰਜਾਬ ਤੋਂ ਸ਼ਿਰੋਮਣੀ ਅਕਾਲੀ ਦਲ ਸਾਂਸਦ ਹਰਸਿਮਰਤ ਬਾਦਲ ਨੇ ਵੀ ਪੰਜਾਬ ਦੇ ਹਿੱਤ ਨਾਲ ਜੁੜੇ ਕਈ ਮੁੱਦੇ ਚੁਕੇ।

ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸੋਮਵਾਰ ਨੂੰ ਹੋਈ ਸਰਬ ਪਾਰਟੀ ਬੈਠਕ ‘ਚ 27 ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਜਿਸ ਵਿਚ ਪੰਜਾਬ ਤੋਂ ਸ਼ਿਰੋਮਣੀ ਅਕਾਲੀ ਦਲ ਸਾਂਸਦ ਹਰਸਿਮਰਤ ਬਾਦਲ ਨੇ ਵੀ ਪੰਜਾਬ ਦੇ ਹਿੱਤ ਨਾਲ ਜੁੜੇ ਕਈ ਮੁੱਦੇ ਚੁਕੇ। ਰਾਮ ਰਹੀਮ ਦਾ ਨਾਮ ਨਾ ਲੈਂਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਕ ਪਾਸੇ ਜਿਥੇ ਸਰਕਾਰਾਂ ਦੁਸ਼ਕਰਮ ਦੇ ਆਰੋਪੀਆਂ ਨੂੰ ਆਏ ਦਿਨ ਪੈਰੋਲ ਦੇ ਕੇ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਛੱਡ ਰਹੀਆਂ ਨੇ ਉਥੇ ਹੀ ਤਿਹਾੜ ਜੇਲ ਚ ਆਪਣੀ ਸਜ਼ਾ ਭੁਗਤ ਕੇ ਵੀ 30 ਸਾਲਾਂ ਤੋਂ ਬੰਦੀ ਸਿੰਘ ਅਜੇ ਵੀ ਰਿਹਾ ਨਹੀਂ ਕੀਤੇ ਜਾ ਰਹੇ , ਹਰਸਿਮਰਤ ਬਾਦਲ ਨੇ ਕਿਹਾ ਇਹ ਬੇਹੱਦ ਨਿੰਦਣਯੋਗ ਹੈ। ਨਾਲ ਹੀ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੱਲ ਵੀ ਕੀਤੀ।

Published on: Jan 30, 2023 08:15 PM