ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਰੇਤਾ-ਬੱਜਰੀ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ
Published: 12 Jan 2023 19:00:PM
ਪੰਜਾਬ ‘ਚ ਉਸਾਰੀ ਲਈ ਰੇਤਾ-ਬੱਜਰੀ ਦੀ ਕਮੀ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਖੁਦ ਰੇਤਾ-ਬੱਜਰੀ ਵੇਚੇਗੀ।ਪੰਜਾਬ ਵਿੱਚ ਸੋਮਵਾਰ ਤੋਂ ਪਹਿਲਾ ਸਰਕਾਰੀ ਰੇਤਾ-ਬੱਜਰੀ ਵਿਕਰੀ ਕੇਂਦਰ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ-ਕੁਰਾਲੀ ਰੋਡ, ਮੋਹਾਲੀ ‘ਤੇ ਸਥਿਤ ਵਿਖੇ ਖੋਲ੍ਹੇ ਗਏ ਇਸ ਸੈਂਟਰ ਦਾ ਉਦਘਾਟਨ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ…ਤੁਹਾਣੁ ਦੱਸ ਦੇਈਏ ਕਿ ਇਸ ਕੇਂਦਰ ਤੋਂ ਸਰਕਾਰੀ ਰੇਟ ‘ਤੇ ਰੇਤਾ ਅਤੇ ਬਜਰੀ ਉਪਲਬਧ ਹੋਵੇਗੀ। ਇਸ ਦੇ ਲਈ ਕੇਂਦਰ ਵਿੱਚ ਸਰਕਾਰੀ ਟੋਇਆਂ ਤੋਂ ਸਪਲਾਈ ਕੀਤੀ ਜਾਵੇਗੀ।