Harjot Bains: ਫਿਰੋਜ਼ਪੁਰ ਦੇ ਸਰਕਾਰੀ ਸਕੂਲ ਜਾਣ ਲਈ ਕਿਸ਼ਤੀ ਨਾਲ ਪਾਰ ਕਰਨੀ ਪੈਂਦੀ ਹੈ ਸਤਲੁਜ
ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਬੈਂਸ ਆਪਣੀ ਕਾਰਜਸ਼ੈਲੀ ਲਈ ਜਾਣੇ ਜਾਂਦੇ ਨੇ। ਸੂਬੇ ਦੇ ਪ੍ਰਾਇਮਰੀ ਸਕੂਲਾਂ ‘ਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਸਿਖਿਆ ਮੰਤਰੀ ਹਰਜੋਤ ਬੈਂਸ ਐਕਸ਼ਨ ਮੋਡ ‘ਚ ਆ ਗਏ ਨੇ। ਪੰਜਾਬ ਦੇ ਫਿਰੋਜ਼ਪੁਰ ਜਿਲੇ ਦਾ ਇਕ ਸਰਕਾਰੀ ਸਕੂਲ ਹੈ ਪਿੰਡ ਕਾਲੂਵਾਲਾ ‘ਚ ਜੋ ਕਿ ਤਿੰਨ ਪਾਸਿਆਂ ਤੋਂ ਅੰਤਰਰਾਸ਼ਟਰੀ ਬਾਰਡਰ ਨਾਲ ਘਿਰਿਆ ਹੋਇਆ ਹੈ। ਸਿੱਕਿਆਂ ਮੰਤਰੀ ਬੈਂਸ ਨੇ ਸਰਕਾਰੀ ਪ੍ਰਾਇਮਰੀ ਸਕੂਲ, ਕਾਲੂਵਾਲਾ ਫਿਰੋਜ਼ਪੁਰ ਦਾ ਦੌਰਾ ਕੀਤਾ, ਦੱਸਣਯੋਗ ਹੈ ਕਿ ਇਸ ਪਿੰਡ ਦੇ ਬੱਚੇ ਇਕ ਕਿਸ਼ਤੀ ਰਹਿਣ ਸਤਲੁਜ ਦਰਿਆ ਪਾਰ ਕਰ ਕੇ ਸਕੂਲ ਜਾਂਦੇ ਹਨ ਕਿਉਂਕਿ ਹੋਰ ਕੋਈ ਸੁਵਿਧਾ ਸਾਧਨ ਨਹੀਂ ਹੈ। ਅੱਜ ਸਵੇਰੇ ਇਥੇ ਪਹੁੰਚੇ ਸਿਖਿਆ ਮੰਤਰੀ ਬੈਂਸ ਨੇ ਬੱਚਿਆਂ ਦੇ ਨਾਲ ਹੀ ਕਿਸ਼ਤੀ ‘ਚ ਬਹਿ ਕੇ ਸਤਲੁਜ ਦਰਿਆ ਪਾਰ ਕੀਤਾ ਅਤੇ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ। ਇਕ ਹੋਰ ਉਪਰਾਲਾ ਕਰਦੇ ਹੋਏ ਸਿਖਿਆ ਮੰਤਰੀ ਨੇ ਸਰਕਾਰੀ ਸਕੂਲਾਂ ‘ਚ ਇਸ ਵਾਰ ਦਾ ਵਿਦਿਅਕ ਸੈਸ਼ਨ ਸ਼ੁਰੂ ਹੁੰਦਿਆਂ ਸਾਰ ਹੀ ਬੱਚਿਆਂ ਨੂੰ ਕਿਤਾਬਾਂ ਮੁਅਹਿਯਾ ਕਰਵਾ ਦਿੱਤੀਆਂ।