Hamas Israel War: ਦੋਸਤ ਦੀ ਮੌਤ ਦਾ ਛਲਕਿਆ ਦਰਦ, ਫੁੱਟ-ਫੁੱਟ ਕੇ ਰੋਈ ਇਜ਼ਰਾਈਲੀ ਔਰਤ

| Edited By: Kusum Chopra

Oct 12, 2023 | 1:47 PM

ਇਜ਼ਰਾਇਲੀ ਔਰਤ ਨੇ ਕਿਹਾ ਕਿ ਫਲਸਤੀਨ ਸਰਹੱਦ ਨੇੜੇ ਫਸੇ ਲੋਕਾਂ ਨੂੰ ਹਮਲੇ ਦਾ ਡਰ ਹੈ। ਕਈ ਲੋਕਾਂ ਨੂੰ ਕੱਢਿਆ ਗਿਆ ਹੈ। ਜੋ ਵੀ ਹੋ ਰਿਹਾ ਹੈ ਉਹ ਬਹੁਤ ਹੀ ਡਰਾਉਣਾ ਹੈ। ਉਹ ਆਪਣੇ ਦੋਸਤ ਦੀ ਮੌਤ ਬਾਰੇ ਦੱਸਦੇ ਹੋਏ ਭਾਵੁਕ ਹੋ ਗਈ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਅਮੇਰੀ ਫਲਾਈਟ ਕੈਂਸਿਲ ਹੋਣ ਕਰਕੇ ਅਸੀਂ ਵਾਪਸ ਵੀ ਨਹੀਂ ਜਾ ਸਕੇ ਹਾਂ। ਇਜ਼ਰਾਈਲ ਫਲਸਤੀਨ ਦੀ ਜੰਗ ਦੌਰਾਨ ਹਮਾਸ ਦੇ ਅੱਤਵਾਦੀ ਔਰਤਾਂ ਅਤਾ ਬੱਚਿਆਂ ਨੂੰ ਵੀ ਨਹੀਂ ਛੱਡ ਰਹੇ ਹਨ। ਉਹ ਔਰਤਾਂ ਨਾਲ ਰੇਪ ਕਰਕੇ ਉਨ੍ਹਾਂ ਨੂੰ ਮਾਰ ਰਹੇ ਹਨ ਤੇ ਬੱਚਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਭਾਰਤ ‘ਚ ਵਸੇ ਇਜ਼ਰਾਇਲੀ ਨਾਗਰਿਕਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ। ਜੰਗ ਕਾਰਨ ਦਿੱਲੀ ਵਿੱਚ ਫਸੀ ਇੱਕ ਇਜ਼ਰਾਈਲੀ ਔਰਤ ਨੇ ਦੱਸਿਆ ਕਿ ਉੱਥੇ ਹਾਲਾਤ ਆਮ ਵਾਂਗ ਨਹੀਂ ਹਨ। ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ। ਸਾਡੇ ਪਰਿਵਾਰ ਦੇ ਜ਼ਿਆਦਾਤਰ ਲੋਕ ਸੁਰੱਖਿਅਤ ਹਨ। ਉਹ ਸੁਰੱਖਿਅਤ ਥਾਂ ‘ਤੇ ਹਨ। ਪਰ ਫਲਸਤੀਨ ਸਰਹੱਦ ਨੇੜੇ ਫਸੇ ਲੋਕਾਂ ਨੂੰ ਹਮਲੇ ਦਾ ਡਰ ਹੈ। ਕਈ ਲੋਕਾਂ ਨੂੰ ਕੱਢਿਆ ਗਿਆ ਹੈ। ਜੋ ਵੀ ਹੋ ਰਿਹਾ ਹੈ ਉਹ ਡਰਾਉਣਾ ਹੈ। ਉਹ ਆਪਣੇ ਦੋਸਤ ਦੀ ਮੌਤ ਬਾਰੇ ਦੱਸਦੇ ਹੋਏ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਵਾਪਸ ਨਹੀਂ ਜਾ ਸਕਦੇ ਕਿਉਂਕਿ ਸਾਡੀ ਫਲਾਈਟ ਰੱਦ ਹੋ ਗਈ ਹੈ। ਹੁਣ ਅਸੀਂ ਹੋਰ ਉਡੀਕ ਕਰਾਂਗੇ। ਵੀਡੀਓ ਦੇਖੋ