Hamas Israel war: ਹਮਾਸ ਇਜ਼ਰਾਈਲ ਲਈ ਹੀ ਨਹੀਂ, ਪੂਰੇ ਖੇਤਰ ਲਈ ਖ਼ਤਰਾ- ਬ੍ਰਿਟੇਨ ਦੇ ਪੀਐਮ ਦਾ ਬਿਆਨ
Israel Hamas war: ਹਮਾਸ ਇਜ਼ਰਾਈਲ ਯੁੱਧ ਦੌਰਾਨ ਤਕਰੀਬਨ ਸਾਰੇ ਦੇਸ਼ ਇਜ਼ਰਾਈਲ ਦੇ ਨਾਲ ਖੜੇ ਦਿਖਾਈ ਦੇ ਰਹੇ ਹਨ। ਸਾਰੇ ਗਲੋਬਲ ਆਗੂ ਹਮਾਸ ਦੇ ਜ਼ੁਲਮ ਨੂੰ ਗਲਤ ਠਹਿਰਾ ਰਹੇ ਹਨ। ਇਸ ਦੌਰਾਨ ਬ੍ਰਿਟੇਨ ਦੇ ਪੀਐੱਮ ਰਿਸ਼ੀ ਸੁਨਕ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਹਮਾਸ ਜ਼ੁਲਮ ਕਰ ਰਿਹਾ ਹੈ। ਹਮਾਸ ਨੂੰ ਈਰਾਨ ਤੋਂ ਵਿੱਤੀ ਮਦਦ ਮਿਲ ਰਹੀ ਹੈ। ਬ੍ਰਿਟੇਨ ਦੇ ਪੀਐਮ ਨੇ ਕਿਹਾ ਕਿ ਹਮਾਸ ਨਾ ਸਿਰਫ਼ ਇਜ਼ਰਾਈਲ ਲਈ ਸਗੋਂ ਪੂਰੇ ਖੇਤਰ ਲਈ ਖ਼ਤਰਾ ਹੈ।
ਇਜ਼ਰਾਇਲ-ਹਮਾਸ ਜੰਗ ਨੂੰ ਲੈ ਕੇ ਬਰਤਾਨਵੀ ਪੀਐਮ ਨੇ ਵੱਡਾ ਬਿਆਨ ਦਿੱਤਾ ਹੈ। ਰਿਸ਼ੀ ਸੁਨਕ ਨੇ ਕਿਹਾ ਕਿ ਹਮਾਸ ਨੂੰ ਗਾਜ਼ਾ ਦੇ ਬੱਚਿਆਂ ਦੀ ਚਿੰਤਾ ਨਹੀਂ ਹੈ। ਹਮਾਸ ਨੂੰ ਈਰਾਨ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਹੈ। ਰਿਸ਼ੀ ਸੁਨਕ ਨੇ ਕਿਹਾ ਕਿ ਹਮਾਸ ਜ਼ੁਲਮ ਕਰ ਰਿਹਾ ਹੈ। ਹਮਾਸ ਨੂੰ ਈਰਾਨ ਤੋਂ ਵਿੱਤੀ ਮਦਦ ਮਿਲ ਰਹੀ ਹੈ। ਬ੍ਰਿਟੇਨ ਦੇ ਪੀਐਮ ਨੇ ਕਿਹਾ ਕਿ ਹਮਾਸ ਨਾ ਸਿਰਫ਼ ਇਜ਼ਰਾਈਲ ਲਈ ਸਗੋਂ ਪੂਰੇ ਖੇਤਰ ਲਈ ਖ਼ਤਰਾ ਹੈ। ਉੱਧਰ, ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਹਮੇਸ਼ਾ ਹਮਾਸ ਦੀ ਮਦਦ ਕਰਦਾ ਰਿਹਾ ਹੈ। ਉੱਥੇ ਹੀ, ਯੂਰਪੀ ਦੇਸ਼ ਈਰਾਨ ਨੂੰ ਹਮਾਸ ਦੀ ਰੀੜ੍ਹ ਦੀ ਹੱਡੀ ਮੰਨਦੇ ਹਨ। ਵੀਡੀਓ ਦੇਖੋ
Published on: Oct 25, 2023 11:48 AM
Latest Videos