Guru Kirpa Express: ਅੰਮ੍ਰਿਤਸਰ ਤੋਂ ਪਹਿਲੀ ‘ਗੁਰੂ ਕਿਰਪਾ’ ਟਰੇਨ ਰਵਾਨਾ,7 ਦਿਨਾਂ ‘ਚ ਗੁਰੂਧਾਮਾਂ ਦੇ ਕਰਵਾਏਗੀ ਦਰਸ਼ਨ

| Edited By:

Apr 10, 2023 | 5:01 PM

ਰੇਲਵੇ ਵੱਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਦੀ ਪਹਿਲੀ ਯਾਤਰਾ ਵਿੱਚ ਸਿੱਖ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬਿਦਰ) ਅਤੇ ਸ੍ਰੀ ਹਰਿਮੰਦਰ ਜੀ ਸਾਹਿਬ (ਪਟਨਾ) ਦੇ ਦਰਸ਼ਨ ਕਰਨਗੇ।

ਗੁਰੂ ਕ੍ਰਿਪਾ ਯਾਤਰਾ ਰੇਲ ਗੱਡੀ ਦੇਸ਼ ਭਰ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋ ਗਈ ਹੈ। ਇਹ ਟਰੇਨ ਸੋਮਵਾਰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ, ਜੋ ਲਗਭਗ 7 ਦਿਨਾਂ ਦਾ ਸਫਰ ਕਰੇਗੀ ਅਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਰੇਲ ਗੱਡੀ ਨੂੰ ਲੈ ਕੇ ਸਿੱਖ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਸੀ। ਰੇਲਵੇ ਵੱਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਦੀ ਪਹਿਲੀ ਯਾਤਰਾ ਵਿੱਚ ਸਿੱਖ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬਿਦਰ) ਅਤੇ ਸ੍ਰੀ ਹਰਿਮੰਦਰ ਜੀ ਸਾਹਿਬ (ਪਟਨਾ) ਦੇ ਦਰਸ਼ਨ ਕਰਨਗੇ। ਭਾਰਤ ਗੌਰਵ ਡੀਲਕਸ ਟਰੇਨ ਏਅਰ ਕੰਡੀਸ਼ਨਡ ਅਤੇ ਸਾਰੀਆਂ ਸਹੂਲਤਾਂ ਨਾਲ ਲੈਸ ਹੈ।