ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਸਟੰਟ ਦੇ ਚੱਕਰ ਵਿੱਚ ਨੌਜਵਾਨ ਨੇ ਗਵਾਈ ਜਾਨ!  ਕਿਵੇਂ ਮੇਲੇ ਦੀਆਂ ਖੁਸ਼ੀਆਂ ਗੱਮ ਵਿੱਚ ਹੋਈਆਂ ਤਬਦੀਲ, ਦੇਖੋ  Video

ਸਟੰਟ ਦੇ ਚੱਕਰ ਵਿੱਚ ਨੌਜਵਾਨ ਨੇ ਗਵਾਈ ਜਾਨ! ਕਿਵੇਂ ਮੇਲੇ ਦੀਆਂ ਖੁਸ਼ੀਆਂ ਗੱਮ ਵਿੱਚ ਹੋਈਆਂ ਤਬਦੀਲ, ਦੇਖੋ Video

isha-sharma
Isha Sharma | Published: 29 Oct 2023 14:39 PM

ਫਤਿਹਗੜ ਚੂੜੀਆਂ ਦਾ ਰਹਿਣ ਵਾਲਾ 29 ਸਾਲਾਂ ਦਾ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕਿਸਾਨ ਮਾਰਚ ਵਿੱਚ ਵੀ ਉਸ ਨੇ ਵੱਧ ਚੜ੍ਹ ਕੇ ਹਿੱਸਾ ਵੀ ਲਿਆ ਸੀ। ਮੇਲਾ ਪ੍ਰਬੰਧਕਾਂ ਨੇ ਸੁਖਮਨਦੀਪ ਦੀ ਮੌਤ ਤੋਂ ਬਾਅਦ ਮੇਲਾ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹੀ ਘਟਨਾਵਾਂ ਤੋਂ ਖੁੱਦ ਨੂੰ ਬਚਾਓ ਅਤੇ ਹਮੇਸ਼ਾ ਸਤਰੱਕ ਰਹੋ।

ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਸਰਚੂਰ ਵਿੱਚ ਦਿੱਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਬਟਾਲਾ ਦੇ ਸਰਚੂਰ ਪਿੰਡ ਵਿੱਚ ਇੱਕ ਸੰਟਟਮੈਨ ਦੀ ਟਰੈਕਟਰ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਨਾਮ ਸੁਖਮਨਦੀਪ ਸਿੰਘ ਉਮਰ 29ਸਾਲ ਅਤੇ ਪਿੰਡ ਫਤਿਹਗੜ ਦੱਸਿਆ ਜਾ ਰਿਹਾ ਹੈ। ਸੁਖਮਨਦੀਪ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਘਰ ਅਤੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਇੱਕਲੌਤਾ ਪੁੱਤਰ ਸੀ।

ਸਾਰਚੂਰ ਦੇ ਖੇਡ ਮੈਦਾਨ ਵਿੱਚ ਛਿੰਜ ਮੇਲਾ ਚੱਲ ਰਿਹਾ ਸੀ। ਮੇਲੇ ਵਿੱਚ ਸੁਖਮਨਦੀਪ ਨੇ ਟਰੈਕਟਰ ਨਾਲ ਸਟੰਟ ਕਰਨ ਦੌਰਾਨ ਅਗਲਾ ਟੈਰ ਉਪਰ ਚੁੱਕਿਆ ਅਤੇ ਪਿਛਲੇ ਵਾਲੇ ਟੈਰਾਂ ਦੀ ਮਦਦ ਨਾਲ ਟਰੈਕਟਰ ਮੈਦਾਨ ਵਿੱਚ ਦੌੜਾ ਰਿਹਾ ਸੀ। ਦੌੜਦੇ ਹੋਏ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਟਰੈਕਟਰ ਦੇ ਨਾਲ-ਨਾਲ ਚੱਲਣ ਲੱਗਾ। ਦੇਖਦੇ ਹੀ ਦੇਖਦਿਆਂ ਟਰੈਕਟਰ ਬੇਕਾਬੂ ਹੋ ਗਿਆ ਅਤੇ ਮਿੱਟੀ ਚੋਂ ਨਿਕਲ ਕੇ ਮੇਲਾ ਦੇਖ ਰਹੇ ਲੋਕਾਂ ਵੱਲ ਭੱਜਣ ਲੱਗਾ। ਜਿਸ ਨੂੰ ਸੁਖਮਨਦੀਪ ਵੱਲੋਂ ਕਾਬੂ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਹ ਟਰੈਕਟਰ ਦੀ ਲਪੇਟ ਚ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ।

Input: ਅਵਤਾਰ ਸਿੰਘ, ਗੁਰਦਾਸਪੁਰ